30 ਸਤੰਬਰ

 

  Mon-26th WEEK IN ORDINARY TIME

Jb 1:6-22; Ps 17:1bcd. 2-3. 6-7; Lk 9:46-50

  30 ਸਤੰਬਰ, ਛੱਬੀਵਾਂ ਸਧਾਰਨ ਸੋਮਵਾਰ

  ਪਹਿਲਾ ਪਾਠ

  ਅਯੂਬ 1:6-22

 

6 ਇਕ ਠਹਿਰਾਏ ਹੋਏ ਦਿਨ, ਜਦੋਂ ਦੈਵੀ ਪੁੱਤਰ ਪ੍ਰਭੂ ਦੇ ਸਾਹਮਣੇ ਹਾਜ਼ਰ ਹੋਏ, ਤਾਂ ਉਹਨਾਂ ਦੇ ਨਾਲ ਸ਼ੈਤਾਨ ਵੀ ਆਇਆ।

7 ਉਸ ਸਮੇਂ ਪ੍ਰਭੂ ਨੇ ਸ਼ੈਤਾਨ ਨੂੰ ਪੁੱਛਿਆ, “ਤੂੰ ਕਿੱਥੋਂ ਆਇਆ ਹੈ?” ਸ਼ੈਤਾਨ ਨੇ ਉੱਤਰ ਦਿੱਤਾ, “ਮੈਂ ਧਰਤੀ ਉੱਤੇ ਇਧਰ-ਉਧਰ ਘੁੰਮ ਫਿਰ ਕੇ ਆ ਰਿਹਾ ਹਾਂ।

8 ਪ੍ਰਭੂ ਨੇ ਉਸ ਤੋਂ ਪੁੱਛਿਆ, “ਕੀ ਤੂੰ ਮੇਰੇ ਦਾਸ ਅਯੂਬ ਨੂੰ ਦੇਖਿਆ ਹੈ ਉਸ ਵਰਗਾ ਧਰਤੀ ਉੱਤੇ ਕੋਈ ਦੂਜਾ ਮਨੁੱਖ ਨਹੀਂ ਹੈ। ਉਹ ਇਕ ਭਲਾ ਅਤੇ ਨਿਹਕਲੰਕ ਆਦਮੀ ਹੈ। ਉਹ ਪਰਮੇਸ਼ਵਰ ਦਾ ਡਰ ਰੱਖਦਾ ਹੈ ਅਤੇ ਬੁਰਾਈ ਤੋਂ ਹਰ ਸਮੇਂ ਦੂਰ ਰਹਿੰਦਾ ਹੈ।

9 ਸ਼ੈਤਾਨ ਨੇ ਉੱਤਰ ਦਿੱਤਾ, “ਅਯੂਬ ਮੁਫ਼ਤ ਵਿੱਚ ਹੀ ਤੇਰੇ ਤੋਂ ਡਰਦਾ ਨਹੀਂ ਹੈ।

10 ਤੂੰ ਉਸ ਨੂੰ ਉਸ ਦੇ ਟੱਬਰ ਨੂੰ ਉਸ ਦੀ ਹਰ ਚੀਜ਼ ਨੂੰ ਹਰ ਪਾਸਿਓ ਸੁਰੱਖਿਅਤ ਰੱਖਿਆ ਹੈ। ਤੂੰ ਉਸ ਦੇ ਹੱਥਾਂ ਦੇ ਹਰ ਕੰਮ ਨੂੰ ਅਸੀਸ ਦਿੱਤੀ ਹੈ ਅਤੇ ਉਸ ਦੇ ਮਾਲ ਡੰਗਰ ਦੇ ਨਾਲ ਸਾਰਾ ਦੇਸ਼ ਭਰ ਗਿਆ ਹੈ।

11 ਜੇਕਰ ਤੂੰ ਥੋੜ੍ਹੇ ਸਮੇਂ ਲਈ ਆਪਣੀ ਅਸੀਸ ਤੇ ਸੁਰੱਖਿਆ ਵਾਲਾ ਹੱਥ ਉਸ ਤੋਂ ਦੂਰ ਕਰ ਲਵੇ, ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਾ ਕਰੇਗਾ।

 12 ਪ੍ਰਭੂ ਨੇ ਸ਼ੈਤਾਨ ਨੂੰ ਕਿਹਾ, “ਠੀਕ ਹੈ, ਜੋ ਕੁਝ ਅਯੂਬ ਦਾ ਹੈ, ਤੇਰੇ ਹੱਥ ਵਿੱਚ ਹੈ, ਪਰ ਤੂੰ ਉਸ ਨੂੰ ਕੁਝ ਨਹੀਂ ਕਹੇਗਾ।ਤਦ ਸ਼ੈਤਾਨ ਪ੍ਰਭੂ ਦੇ ਸਾਹਮਣਿਓ ਚਲਾ ਗਿਆ।

13 ਇਕ ਦਿਨ ਅਯੂਬ ਦੇ ਪੁੱਤਰ੍ਹਾਂ ਤੇ ਪੁੱਤਰੀਆਂ, ਆਪਣੇ ਵੱਡੇ ਭਰਾ ਦੇ ਘਰ ਖਾ-ਪੀ ਰਹੇ ਸਨ;

14 ਉਸ ਸਮੇਂ ਇਕ ਨੌਕਰ ਦੌੜਦਾ ਹੋਇਆ ਅਯੂਬ ਕੋਲ ਗਿਆ ਅਤੇ ਬੋਲਿਆ, “ਮਾਲਕ ਅਸੀਂ ਸਭ ਬੱਲਦਾਂ ਦੇ ਪਿੱਛੇ ਪਿੱਛੇ ਹੱਲ ਵਾਹ ਰਹੇ ਸਾਂ ਅਤੇ ਗਧੀਆਂ ਸਾਡੇ ਲਾਗੇ ਹੀ ਚਰ ਰਹੀਆਂ ਸਨ,

15 ਕਿ ਗਬਾ ਕਬੀਲੇ ਦੇ ਲੋਕਾਂ ਨੇ ਅਚਾਨਕ ਸਾਡੇ ਉੱਤੇ ਹੱਲਾ ਬੋਲ ਦਿੱਤਾ ਅਤੇ ਸਭ ਕੁਝ ਲੁੱਟ ਕੇ ਲੈ ਗਏ ਹਨ। ਉਹਨਾਂ ਨੇ ਤੁਹਾਡੇ ਸਭ ਨੌਕਰਾਂ ਨੂੰ ਕਤਲ ਕਰ ਦਿੱਤਾ ਹੈ, ਸਿਵਾਏ ਮੇਰੇ ਇਕੱਲੇ ਦੇ ਜੋ ਬੱਚ ਕੇ ਨੱਠ ਆਇਆ ਹਾਂ।

16 ਅਜੇ ਉਹ ਨੌਕਰ ਆਪਣੀ ਗੱਲ ਕਹਿ ਹੀ ਰਿਹਾ ਸੀ ਕਿ ਇਕ ਦੂਜਾ ਨੌਕਰ ਉੱਥੇ ਆਇਆ ਅਤੇ ਬੋਲਿਆ, “ਮਾਲਕ, ਅਕਾਸ਼ ਤੋਂ ਅੱਗ ਡਿੱਗੀ ਅਤੇ ਉਸ ਨੇ ਸਭ ਭੇਂਡਾਂ ਤੇ ਚਰਵਾਹਿਆਂ ਨੂੰ ਸਾੜ ਕੇ ਭਸਮ ਕਰ ਦਿੱਤਾ। ਕੇਵਲ ਮੈਂ ਇਕੱਲਾ ਹੀ ਬੱਚ ਕੇ ਤੁਹਾਡੇ ਕੋਲ ਆਇਆ ਹਾਂ।

17 ਇਕ ਦੂਜਾ ਨੌਕਰ ਅਜੇ ਆਪਣੀ ਗੱਲ ਖ਼ਤਮ ਹੀ ਕਰ ਰਿਹਾ ਸੀ ਕਿ ਇਕ ਨੌਕਰ ਉੱਥੇ ਆਇਆ ਅਤੇ ਬੋਲਿਆ, ਮਾਲਕ, ਕਸਦੀ ਲੋਕਾਂ ਨੇ ਤਿੰਨ ਦਲਾਂ ਵਿੱਚ ਆ ਕੇ ਸਾਡੇ ਉੱਤੇ ਹੱਲਾ ਬੋਲਿਆ, ਅਤੇ ਉਹ ਸਭ ਊਠਾਂ ਨੂੰ ਖੋਹ ਕੇ ਲੈ ਗਏ ਹਨ। ਉਹਨਾਂ ਨੇ ਤੁਹਾਡੇ ਸਭ ਨੌਕਰਾਂ ਨੂੰ ਕਤਲ ਕਰ ਦਿੱਤਾ ਹੈ, ਕੇਵਲ ਮੈਂ ਇਕੱਲਾ ਹੀ ਬੱਚ ਕੇ ਤੁਹਾਡੇ ਕੋਲ ਆਇਆ ਹਾਂ।

18 ਤੀਜਾ ਨੌਕਰ ਵੀ ਅਜੇ ਆਪਣੀ ਗੱਲ ਖ਼ਤਮ ਕਰ ਹੀ ਰਿਹਾ ਸੀ ਕਿ ਇਕ ਹੋਰ ਨੌਕਰ ਉੱਥੇ ਆਇਆ ਅਤੇ ਬੋਲਿਆ, “ਮਾਲਕ, ਤੁਹਾਡੇ ਸਭ ਪੁੱਤਰ ਤੇ ਪੁੱਤਰੀਆਂ ਆਪਣੇ ਵੱਡੇ ਭਰਾ ਦੇ ਘਰ ਖਾ ਪੀ ਰਹੇ ਸਨ,

19 ਕੀ ਇਕ ਵੱਡੀ ਹਨੇਰੀ ਉਜਾੜ ਵੱਲੋਂ ਆਈ ਅਤੇ ਉਸ ਨੇ ਘਰ ਦੇ ਚਾਰੇ ਪਾਸੇ ਟੱਕਰ ਮਾਰੀ, ਜੋ ਤੁਰੰਤ ਡਿੱਗ ਪਿਆ ਅਤੇ ਤੁਹਾਡੀ ਸਾਰੀ ਸੰਤਾਨ, ਤੁਹਾਡੇ ਨੌਕਰਾਂ ਸਮੇਤ ਘਰ ਦੇ ਮਲਵੇ ਹੇਠ ਆ ਕੇ ਮਰ ਗਈ ਹੈ। ਕੇਵਲ ਮੈਂ ਇਕੱਲਾ ਹੀ ਬੱਚ ਕੇ ਤੁਹਾਡੇ ਕੋਲ ਆਇਆ ਹਾਂ।

20 ਇਹ ਸਭ ਸੁਣ ਕੇ ਅਯੂਬ ਅਤਿ ਦੁੱਖੀ ਹਾਲਤ ਵਿੱਚ ਉੱਠਿਆ ਅਤੇ ਉਸ ਨੇ ਆਪਣੇ ਕੱਪੜੇ ਪਾੜ ਸੁੱਟੇ। ਆਪਣਾ ਸਿਰ ਵੀ ਮੁੰਨਾਇਆ ਅਤੇ ਉਸ ਨੇ ਧਰਤੀ ਉੱਤੇ ਮੁੱਧੇ ਮੂੰਹ ਲੰਮੇ ਪੈ ਕੇ ਪਰਮੇਸ਼ਵਰ ਦੀ ਉਪਾਸਨਾ ਕੀਤੀ।

21 ਉਸ ਨੇ ਕਿਹਾ, “ਮੈਂ ਨੰਗੇ ਹੀ ਆਪਣੀ ਮਾਂ ਦੀ ਕੁੱਖ ਵਿੱਚੋਂ ਜਨਮ ਲਿਆ ਸੀ ਅਤੇ ਹੁਣ ਨੰਗੇ ਹੀ ਇਸ ਧਰਤੀ ਤੋਂ ਕੂਚ ਕਰ ਜਾਵਾਂਗਾ। ਇਹ ਸਭ ਪ੍ਰਭੂ ਦਾ ਹੀ ਦਿੱਤਾ ਸੀ ਅਤੇ ਹੁਣੇ ਉਸੇ ਨੇ ਸਭ ਕੁਝ ਵਾਪਸ ਵੀ ਲੈ ਲਿਆ ਹੈ। ਉਸ ਦਾ ਨਾਂ ਧੰਨ

22 ਸੋ ਇਹਨਾਂ ਸਭ ਬਿਪਤਾਵਾਂ ਦੇ ਹੋਣ ਤੇ ਅਯੂਬ ਨੇ ਫਿਰ ਵੀ ਪਰਮੇਸ਼ਵਰ ਦੀ ਨਿੰਦਾ ਕਰਕੇ, ਉਸ ਦੇ ਵਿਰੁੱਧ ਪਾਪ ਨਾ ਕੀਤਾ।


ਜ਼ਬੂਰ 17:1bcd, 2-3, 6-7 (A-32)

ਹੇ ਮੇਰੇ ਪ੍ਰਭੂ ਤੂੰ ਮੇਰੇ ਵੱਲ ਧਿਆਨ ਦੇਹ, ਤੂੰ ਮੇਰੀ ਪੁਕਾਰ ਸੁਣ,

ਤੂੰ ਮੇਰੇ ਨਿਸ਼ਕਪਟ ਬੁੱਲ੍ਹਾਂ ਤੋਂ ਨਿਕਲੀ ਮੇਰੀ ਪ੍ਰਾਰਥਨਾ ਉੱਤੇ ਕੰਨ ਲਾ।


  ਜੈਕਾਰਾ (ਯੂਹੰਨਾਹ 14:23)

ਹੱਲੇਲੂਯਾਹ, ਹੱਲੇਲੂਯਾਹ!

ਜੇਕਰ ਕੋਈ ਮੈਨੂੰ ਪਿਆਰ ਕਰਦਾ ਹੈ,

ਉਹ ਮੇਰੇ ਵਚਨ ਦੀ ਪਾਲਣਾ ਕਰੇਗਾ ਅਤੇ ਮੇਰਾ ਬਾਪ ਉਸਨੂੰ ਪਿਆਰ ਕਰੇਗਾ। ਹੱਲੇਲੂਯਾਹ!

  ਅੰਜੀਲ

  ਲੂਕਾ 9:46-50

46 ਇੱਕ ਬਹਿਸ ਉਹਨਾਂ ਵਿੱਚ ਸ਼ੁਰੂ ਹੋ ਗਈ ਕਿ ਉਹਨਾਂ ਵਿੱਚੋਂ ਸਭ ਤੋਂ ਵੱਡਾ ਕੌਣ ਹੈ।

47 ਪਰ ਜਦ ਯਿਸੂ ਨੇ ਉਹਨਾਂ ਦੇ ਦਿਲਾਂ ਦੇ ਵਿਚਾਰਾਂ ਨੂੰ ਜਾਣਿਆ ਤਾਂ ਉਸਨੇ ਇੱਕ ਬੱਚੇ ਨੂੰ ਲੈ ਕੇ ਆਪਣੇ ਕੋਲ ਖੜ੍ਹਾ ਕਰ ਲਿਆ,

48 ਅਤੇ ਉਹਨਾਂ ਨੂੰ ਕਿਹਾ, ‘ਜੋ ਕੋਈ ਇਸ ਬੱਚੇ ਨੂੰ ਮੇਰੇ ਨਾਂ ਉੱਤੇ ਸਵੀਕਾਰ ਕਰਦਾ ਹੈ, ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜੋ ਕੋਈ ਮੈਨੂੰ ਸਵੀਕਾਰ ਕਰਦਾ ਹੈ, ਉਹ ਉਸਨੂੰ ਸਵੀਕਾਰ ਕਰਦਾ ਹੈ ਜਿਸਨੇ ਮੈਨੂੰ ਘੱਲਿਆ ਹੈ ਕਿਉਂਕਿ ਤੁਹਾਡੇ ਵਿੱਚੋਂ ਜੋ ਕੋਈ ਸਭ ਤੋਂ ਛੋਟਾ ਹੈ, ਉਹੀ ਵੱਡਾ ਹੈ।

49 ਯੂਹੰਨਾਹ ਨੇ ਉੱਤਰ ਦਿੱਤਾ, ‘ਗੁਰੂ ਜੀ, ਅਸੀਂ ਇੱਕ ਆਦਮੀ ਨੂੰ ਤੁਹਾਡੇ ਨਾਮ ਉੱਤੇ ਭੂਤਾਂ ਨੂੰ ਕੱਢਦੇ ਵੇਖਿਆ ਅਤੇ ਅਸੀਂ ਉਸਨੂੰ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਸਾਡੇ ਨਾਲ ਨਹੀਂ ਚੱਲਦਾ ਹੈ।

50 ਪਰ ਯਿਸੂ ਨੇ ਉਸਨੂੰ ਕਿਹਾ, ‘ਉਸਨੂੰ ਮਨ੍ਹਾ ਨਾ ਕਰੋ; ਕਿਉਂਕਿ ਜੋ ਤੁਹਾਡੇ ਵਿਰੁੱਧ ਨਹੀਂ ਹੈ, ਉਹ ਤੁਹਾਡੇ ਨਾਲ ਹੈ।

  First Reading  

  Jb 1:6-22 

6 Now there was a day when the sons of God came to present themselves before the Lord, and Satan also came among them.

7 The Lord said to Satan, “Whence have you come?” Satan answered the Lord, “From going to and fro on the earth, and from walking up and down on it.”

8 And the Lord said to Satan, “Have you considered my servant Job, that there is none like him on the earth, a blameless and upright man, who fears God and turns away from evil?”

9 Then Satan answered the Lord, “Does Job fear God for naught?

10 Hast thou not put a hedge about him and his house and all that he has, on every side? Thou hast blessed the work of his hands, and his possessions have increased in the land.

11 But put forth thy hand now, and touch all that he has, and he will curse thee to thy face.”

12 And the Lord said to Satan, “Behold, all that he has is in your power; only upon himself do not put forth your hand.” So Satan went forth from the presence of the Lord.

 

13 Now there was a day when his sons and daughters were eating and drinking wine in their eldest brother's house;

14 and there came a messenger to Job, and said, “The oxen were plowing and the asses feeding beside them;

15 and the Sabeans fell upon them and took them, and slew the servants with the edge of the sword; and I alone have escaped to tell you.”

16 While he was yet speaking, there came another, and said, “The fire of God fell from heaven and burned up the sheep and the servants, and consumed them; and I alone have escaped to tell you.”

17 While he was yet speaking, there came another, and said, “The Chaldeans formed three companies, and made a raid upon the camels and took them, and slew the servants with the edge of the sword; and I alone have escaped to tell you.”

18 While he was yet speaking, there came another, and said, “Your sons and daughters were eating and drinking wine in their eldest brother's house;

19 and behold, a great wind came across the wilderness, and struck the four corners of the house, and it fell upon the young people, and they are dead; and I alone have escaped to tell you.”

20 Then Job arose, and rent his robe, and shaved his head, and fell upon the ground, and worshiped.

21 And he said, “Naked I came from my mother's womb, and naked shall I return; the Lord gave, and the Lord has taken away; blessed be the name of the Lord.”

22 In all this Job did not sin or charge God with wrong.

 

  Psalm 17:1bcd. 2-3. 6-7

Hear a just cause, O Lord; attend to my cry! Give ear to my prayer from lips free of deceit!


  Gospel Acclamation (Jn 14:23)

 

Alleluia, alleluia! If anyone loves me he will keep my word, and my Father will love him. Alleluia!

 

  Gospel

  Lk 9:46-50

 

46 An argument arose among them as to which of them was the greatest.

47 But when Jesus perceived the thought of their hearts, he took a child and put him by his side,

48 and said to them, “Whoever receives this child in my name receives me, and whoever receives me receives him who sent me; for he who is least among you all is the one who is great.”

49 John answered, “Master, we saw a man casting out demons in your name, and we forbade him, because he does not follow with us.”

50 But Jesus said to him, “Do not forbid him; for he that is not against you is for you.”