06 APRIL SUNDAY

 

ਪਹਿਲਾ ਪਾਠ

ਹਿਜ਼ਕੀਏਲ 37, 12-14

ਮੈਂ ਪ੍ਰਭੂ ਦੀ ਹਜ਼ੂਰੀ ਦੀ ਸ਼ਕਤੀ ਨੂੰ ਅਨੁਭਵ ਕੀਤਾ ਅਤੇ ਉਸ ਦਾ ਆਤਮਾ ਮੈਨੂੰ ਚੁੱਕ ਕੇ ਇੱਕ ਵਾਦੀ ਵਿੱਚ ਲੈ ਗਿਆ, ਜਿੱਥੋਂ ਦੀ ਧਰਤੀ ਹੱਡੀਆਂ ਨਾਲ ਭਰੀ ਹੋਈ ਸੀ। 2 ਉਸ ਨੇ ਮੈਨੂੰ ਸਾਰੀ ਵਾਦੀ ਦਿਖਾਈ ਅਤੇ ਮੈਂ ਦੇਖਿਆ ਕਿ ਉੱਤੇ ਬਹੁਤ ਸਾਰੀਆਂ ਹੱਡੀਆਂ ਸਨ, ਜੋ ਸੁੱਕੀਆਂ ਹੋਈਆਂ ਸਨ। 3 ਉਸ ਨੇ ਮੇਰੇ ਤੋਂ ਪੁੱਛਿਆ, “ਮਾਨਵ ਪੁੱਤਰ, ਕੀ ਇਹਨਾਂ ਹੱਡੀਆਂ ਵਿੱਚ ਦੁਬਾਰਾ ਜੀਵਨ ਆ ਸਕਦਾ ਹੈ?” ਮੈਂ ਉੱਤਰ ਦਿੱਤਾ, “ਪ੍ਰਭੂ ਪਰਮੇਸ਼ਵਰ, ਇਸ ਦਾ ਉੱਤਰ, ਤੂੰ ਹੀ ਦੇ ਸਕਦਾ ਹੈ।” 4 ਉਸ ਨੇ ਕਿਹਾ, “ਤੂੰ ਇਹਨਾਂ ਹੱਡੀਆਂ ਲਈ ਅਗੰਮੀਵਾਕ ਕਰ; ਤੂੰ ਇਹਨਾਂ ਹੱਡੀਆਂ ਨੂੰ ਕਹਿ ਕਿ ਉਹ ਪ੍ਰਭੂ ਦਾ ਵਚਨ ਸੁਣਨ। 5 ਉਹਨਾਂ ਨੂੰ ਕਹਿ ਕਿ ਮੈਂ, ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਕਹਿ ਰਿਹਾ ਹਾਂ: ਮੈਂ ਤੁਹਾਡੇ ਵਿੱਚ ਦੁਬਾਰਾ ਸਾਹ ਪਾ ਰਿਹਾ ਹਾਂ, ਅਤੇ ਤੁਹਾਨੂੰ ਫਿਰ ਜੀਵਨ ਦਾਨ ਦੇਵਾਂਗਾ। 6 ਮੈਂ ਤੁਹਾਨੂੰ ਨਾੜ੍ਹਾਂ ਅਤੇ ਮਾਸ ਦੇਵਾਂਗਾਂ ਅਤੇ ਤੁਹਾਨੂੰ ਚੰਮ ਨਾਲ ਢੱਕਾਂਗਾ। ਮੈਂ ਤੁਹਾਡੇ ਅੰਦਰ ਸਾਹ ਪਾ ਕੇ, ਤੁਹਾਨੂੰ ਫਿਰ ਜੀਉਂਦਿਆਂ ਕਰਾਂਗਾ। ਤਦ ਤੁਸੀਂ ਜਾਣੋਗੇ ਕਿ ਮੈਂ ਪ੍ਰਭੂ ਹਾਂ।” 7 ਸੋ ਮੈਂ ਪ੍ਰਭੂ ਦੇ ਦੱਸੇ ਅਨੁਸਾਰ ਅਗੰਮੀਵਾਕ ਕੀਤਾ, ਅਤੇ ਜਦੋਂ ਮੈਂ ਬੋਲ ਰਿਹਾ ਸਾਂ, ਤਾਂ ਮੈਂ ਇੱਕ ਸ਼ੋਰ ਸੁਣਿਆ ਅਤੇ ਹੱਡੀਆਂ ਇੱਕ ਦੂਜੇ ਨਾਲ ਜੁੜਨਿਆਂ ਸ਼ੁਰੂ ਹੋ ਗਈਆਂ। 8 ਮੇਰੇ ਦੇਖਦਿਆਂ ਹੀ, ਹੱਡੀਆਂ ਉੱਤੇ ਨਾੜ੍ਹਾਂ ਅਤੇ ਮਾਸ ਆਉਂਣਾ ਹੋ ਗਿਆ ਅਤੇ ਉਹ ਚੰਮ ਨਾਲ ਢੱਕੀਆਂ ਗਈਆਂ। ਪਰ ਉਹਨਾਂ ਸ਼ਰੀਰਾਂ ਵਿੱਚ ਪ੍ਰਾਣ ਨਹੀਂ ਸਨ। 9 ਪਰਮੇਸ਼ਵਰ ਨੇ ਮੈਨੂੰ ਕਿਹਾ, “ਮਾਨਵ ਪੁੱਤਰ, ਤੂੰ ਹਵਾ ਨੂੰ ਦੱਸ ਕਿ ਪ੍ਰਭੂ ਪਰਮੇਸ਼ਵਰ ਦੀ ਆਗਿਆ ਹੈ ਕਿ ਉਹ ਹਰ ਦਿਸ਼ਾਂ ਤੋਂ ਆ ਕੇ ਇਹਨਾਂ ਮਰੇ ਸ਼ਰੀਰਾਂ ਅੰਦਰ ਸਾਹ ਫੁਕੇ ਅਤੇ ਇਹਨਾਂ ਨੂੰ ਦੁਬਾਰਾ ਜੀਉਂਦਾ ਕਰੇ।” 10 ਸੋ ਮੈਂ ਪ੍ਰਭੂ ਦੇ ਦੱਸੇ ਅਨੁਸਾਰ ਅਗੰਮੀਵਾਕ ਕੀਤਾ। ਇਸ ਲਈ ਉਹਨਾਂ ਸ਼ਰੀਰਾਂ ਵਿੱਚ ਸਾਹ ਆ ਗਿਆ ਅਤੇ ਉਹ ਜੀਉਂਦੇ ਹੋ ਕੇ ਉੱਠ ਖੜ੍ਹੇ ਹੋਏ। ਉਹਨਾਂ ਦੀ ਗਿਣਤੀ ਇੱਕ ਸੈਨਾ ਬਣਾਉਂਣ ਲਈ ਕਾਫ਼ੀ ਸੀ। 11 ਪਰਮੇਸ਼ਵਰ ਨੇ ਮੈਨੂੰ ਕਿਹਾ, “ਮਾਨਵ ਪੁੱਤਰ, ਇਸਰਾਈਲੀ ਲੋਕ ਇਹਨਾਂ ਵਾਂਗ ਹਨ। ਉਹ ਕਹਿੰਦੇ ਹਨ ਕਿ ਉਹ ਸੁੱਕ ਗਏ ਹਨ, ਅਤੇ ਉਹਨਾਂ ਨੂੰ ਭਵਿੱਖ ਵਿੱਚ ਕੋਈ ਉਮੀਦ ਦਿਖਾਈ ਨਹੀਂ ਦਿੰਦੀ।

 

 12 ਇਸ ਲਈ ਤੂੰ ਇਸਰਾਈਲੀਆਂ ਲਈ ਅਗੰਮੀਵਾਕ ਕਰ ਅਤੇ ਉਹਨਾਂ ਨੂੰ ਦੱਸ ਕਿ ਮੈਂ, ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਦੀ ਧਰਤੀ ਉੱਤੇ ਲਿਆ ਰਿਹਾ ਹਾਂ। 13 ਜਦੋਂ ਮੈਂ ਉਹਨਾਂ ਦੀਆਂ ਕਬਰਾ ਖੋਲ੍ਹ ਕੇ, ਉਹਨਾਂ ਨੂੰ ਬਾਹਰ ਲਿਆਵਾਂਗਾ, ਤਾਂ ਉਹ ਜਾਨਣਗੇ ਕਿ ਮੈਂ ਪ੍ਰਭੂ ਹਾਂ। 14 ਮੈਂ  ਆਪਣਾ ਸਾਹ ਉਹਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਨੂੰ ਜੀਉਂਦਿਆਂ ਕਰਕੇ, ਉਹਨਾਂ ਦੀ ਧਰਤੀ ਉੱਤੇ ਰਹਿਣ ਦੇਵਾਂਗਾ। ਤਦ ਉਹ ਜਾਨਣਗੇ ਕਿ ਮੈਂ ਪ੍ਰਭੂ ਹਾਂ। ਮੈਂ ਇਹ ਕਰਨ ਦੀ ਪ੍ਰਤਿੱਗਿਆ ਕੀਤੀ ਹੈ ਅਤੇ ਮੈਂ, ਪ੍ਰਭੂ, ਨੇ ਇਹ ਕਿਹਾ ਹੈ।”

ਦੂਸਰਾ ਪਾਠ

ਰੋਮੀਆਂ 8, 8 -11

8 ਅਤੇ ਜੋ ਲੋਕ ਜਿਸਮ ਦੇ ਹਨ, ਉਹ ਖ਼ੁਦਾ ਨੂੰ ਪਰਸੰਨ ਨਹੀਂ ਕਰ ਸਕਦੇ।

9 ਪਰ ਤੁਸੀਂ ਤਾਂ ਜਿਸਮ ਵਿੱਚ ਨਹੀਂ ਹੋ, ਸਗੋਂ ਰੂਹ ਵਿੱਚ ਹੋ, ਕਿਉਂਜੋ ਖ਼ੁਦਾ ਦਾ ਰੂਹ ਤੁਹਾਡੇ ਵਿੱਚ ਵਾਸ ਕਰਦਾ ਹੈ। ਜਿਸ ਕਿਸੇ ਕੋਲ ਮਸੀਹ ਦਾ ਰੂਹ ਨਹੀਂ ਹੈ, ਉਹ ਮਸੀਹ ਦੇ ਨਾਲ ਵਾਸਤਾ ਨਹੀਂ ਰੱਖਦਾ।

10 ਪਰ ਜੇਕਰ ਮਸੀਹ ਤੁਹਾਡੇ ਵਿੱਚ ਰਹਿੰਦਾ ਹੈ ਤਾਂ ਪਾਪ ਦੇ ਕਾਰਨ ਤੁਹਾਡਾ ਸਰੀਰ ਭਾਵੇਂ ਮੁਰਦਾ ਹੋਵੇ, ਫਿਰ ਵੀ ਧਾਰਮਿਕਤਾ ਦੇ ਕਾਰਨ ਰੂਹ ਜੀਉਂਦੀ ਹੈ।

11 ਜੇਕਰ ਉਸਦਾ ਰੂਹ, ਜਿਸਨੇ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕੀਤਾ, ਤੁਹਾਡੇ ਵਿੱਚ ਵਾਸ ਕਰਦਾ ਹੈ ਤਾਂ ਉਹ ਜਿਸਨੇ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕੀਤਾ ਹੈ, ਆਪਣੇ ਰੂਹਪਾਕ ਦੇ ਵਸੀਲੇ ਜੋ ਤੁਹਾਡੇ ਵਿੱਚ ਵਾਸ ਕਰਦਾ ਹੈ, ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜੀਵਨ ਦੇਵੇਗਾ।

ਅੰਜੀਲ

ਯੂਹੰਨਾ 11, 1-45


 
1 ਬੇਤਨੀਯਾ ਦਾ ਇੱਕ ਆਦਮੀ, ਲਾਜ਼ਰ ਬੀਮਾਰ ਸੀ; ਮਰੀਅਮ ਅਤੇ ਉਸਦੀ ਭੈਣ ਮਾਰਥਾ ਦਾ ਵੀ ਉਹੀ ਪਿੰਡ ਸੀ।
 2
ਇਹ ਹੀ ਮਰੀਅਮ ਸੀ, ਜਿਸਨੇ ਪ੍ਰਭੂ ਤੇ ਅਤਰ ਮਲ ਕੇ ਆਪਣੇ ਵਾਲਾਂ ਨਾਲ ਉਸਦੇ ਪੈਰਾਂ ਨੂੰ ਪੂੰਝਿਆ ਸੀ। ਉਸੇ ਦਾ ਭਰਾ ਲਾਜ਼ਰ ਬੀਮਾਰ ਸੀ।
 3
ਇਸ ਲਈ, ਭੈਣਾਂ ਨੇ ਯਿਸੂ ਕੋਲ, ਇਹ ਕਹਿੰਦੇ ਹੋਏ, ਸੁਨੇਹਾ ਭੇਜਿਆ, “ਪ੍ਰਭੂ, ਜਿਸਨੂੰ ਤੁਸੀਂ ਪਿਆਰ ਕਰਦੇ ਹੋ, ਉਹ ਬੀਮਾਰ ਹੈ।”
 4
ਪਰ ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸਨੇ ਕਿਹਾ, “ਇਹ ਬਿਮਾਰੀ ਮੌਤ ਦੇ ਲਈ ਨਹੀਂ ਹੈ, ਇਹ ਖ਼ੁਦਾ ਦੀ ਮਹਿਮਾ ਦੇ ਲਈ ਹੈ, ਤਾਂ ਜੋ ਇਸਦੇ ਰਾਹੀਂ ਖ਼ੁਦਾ ਦੇ ਪੁੱਤਰ ਦੀ ਮਹਿਮਾ ਪਰਗਟ ਕੀਤੀ ਜਾਵੇ।”
 5
ਯਿਸੂ, ਮਾਰਥਾ, ਉਸਦੀ ਭੈਣ ਅਤੇ ਲਾਜ਼ਰ ਨੂੰ ਪਿਆਰ ਕਰਦਾ ਸੀ।
 6
ਫਿਰ ਵੀ ਜਦ ਉਸਨੇ ਸੁਣਿਆ ਕਿ ਲਾਜ਼ਰ ਬੀਮਾਰ ਹੈ, ਯਿਸੂ ਉਸੇ ਥਾਂ ਹੋਰ ਦੋ ਦਿਨ ਠਹਿਰਿਆ ਰਿਹਾ, ਜਿੱਥੇ ਉਹ ਸੀ।


 7
ਫਿਰ, ਇਸਦੇ ਬਾਅਦ, ਉਸਨੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਫਿਰ ਯਹੂਦਿਯਾ ਨੂੰ ਚੱਲੀਏ।”
 8
ਚੇਲਿਆਂ ਨੇ ਉਸਨੂੰ ਕਿਹਾ, “ਰੱਬੀ, ਹਾਲਾਂ ਤੇ ਯਹੂਦੀ ਤੁਹਾਨੂੰ ਪਥਰਾਓ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਤੁਸੀਂ ਫਿਰ ਉੱਥੇ ਜਾ ਰਹੇ ਹੋ?”
 9
ਯਿਸੂ ਨੇ ਉੱਤਰ ਦਿੱਤਾ, “ਕੀ ਦਿਨ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ? ਜੇਕਰ ਕੋਈ ਦਿਨ ਵਿੱਚ ਚਲਦਾ ਹੈ ਤਾਂ ਉਹ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਇਸ ਸੰਸਾਰ ਦਾ ਚਾਨਣ ਵੇਖਦਾ ਹੈ।
 10
ਪਰ ਜੇਕਰ ਕੋਈ ਰਾਤ ਵਿੱਚ ਚਲਦਾ ਹੈ, ਤਾਂ ਉਹ ਠੋਕਰ ਖਾਂਦਾ ਹੈ, ਕਿਉਂਕਿ ਚਾਨਣ ਉਸ ਵਿੱਚ ਨਹੀਂ ਹੁੰਦਾ।”
 11
ਉਸਨੇ ਇਸ ਤਰ੍ਹਾਂ ਆਖਿਆ ਅਤੇ ਇਸ ਦੇ ਬਾਅਦ ਉਨ੍ਹਾਂ ਨੂੰ ਕਿਹਾ, “ਸਾਡਾ ਮਿੱਤਰ, ਲਾਜ਼ਰ ਸੌਂ ਗਿਆ ਹੈ, ਪਰ ਮੈਂ ਉਸਨੂੰ ਨੀਂਦ ਤੋਂ ਜਗਾਉਣ ਜਾ ਰਿਹਾ ਹਾਂ।”
 12
ਚੇਲਿਆਂ ਨੇ ਉਸਨੂੰ ਕਿਹਾ, “ਪ੍ਰਭੂ, ਜੇਕਰ ਉਹ ਸੌਂ ਗਿਆ ਹੈ, ਤਾਂ ਉਹ ਚੰਗਾ-ਭਲਾ ਹੋਵੇਗਾ।”
 13
ਯਿਸੂ ਨੇ ਤਾਂ ਉਸਦੀ ਮੌਤ ਬਾਰੇ ਕਿਹਾ ਸੀ, ਪਰ ਉਹਨਾਂ ਨੇ ਸੋਚਿਆ ਕਿ ਉਹ ਨੀਂਦ ਬਾਰੇ ਹੀ ਕਹਿ ਰਿਹਾ ਹੈ।
 14
ਤਦ ਯਿਸੂ ਨੇ ਉਹਨਾਂ ਨੂੰ ਸਾਫ਼-ਸਾਫ਼ ਕਿਹਾ, “ਲਾਜ਼ਰ ਮਰ ਗਿਆ ਹੈ
 15
ਅਤੇ ਮੈਂ ਤੁਹਾਡੀ ਖਾਤਰ ਖੁਸ਼ ਹਾਂ ਕਿ ਮੈਂ ਉੱਥੇ ਨਹੀਂ ਸਾਂ, ਤਾਂ ਜੋ ਤੁਸੀਂ ਇਮਾਨ ਲਿਆਓ। ਪਰ ਚੱਲੋ, ਉਸਦੇ ਕੋਲ ਚੱਲੀਏ!”
 16
ਥੋਮਾ ਨੇ, ਜਿਸਨੂੰ ਜੁੜਵਾਂ ਕਹਿੰਦੇ ਹਨ, ਆਪਣੇ ਸਾਥੀ ਚੇਲਿਆਂ ਨੂੰ ਕਿਹਾ, “ਅਸੀਂ ਵੀ ਚੱਲੀਏ ਤਾਂ ਜੋ ਅਸੀਂ ਵੀ ਉਸਦੇ ਨਾਲ ਮਰੀਏ।”

ਯਿਸੂ ਕਿਆਮਤ ਅਤੇ ਜੀਵਨ


 17
ਜਦੋਂ ਯਿਸੂ ਉੱਥੇ ਪੁੱਜਿਆ, ਤਾਂ ਉਸਨੂੰ ਪਤਾ ਲੱਗਾ ਕਿ ਲਾਜ਼ਰ ਚਾਰ ਦਿਨ ਤੋਂ ਕਬਰ ਵਿੱਚ ਰੱਖਿਆ ਹੋਇਆ ਹੈ।
 18
ਬੇਤਨੀਯਾ ਯੇਰੂਸ਼ਲੇਮ ਦੇ ਲਾਗੇ ਸੀ, ਲਗਭਗ ਦੋ ਮੀਲ ਦੂਰ
 19
ਅਤੇ ਬਹੁਤ ਸਾਰੇ ਯਹੂਦੀ, ਮਾਰਥਾ ਅਤੇ ਮਰੀਅਮ ਕੋਲ, ਉਹਨਾਂ ਦੇ ਭਰਾ ਲਈ ਉਹਨਾਂ ਨੂੰ ਦਿਲਾਸਾ ਦੇਣ ਵਾਸਤੇ ਆਏ ਹੋਏ ਸਨ।
 20
ਜਦੋਂ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਹੈ ਤਾਂ ਉਹ ਜਾ ਕੇ ਉਸਨੂੰ ਮਿਲੀ, ਜਦ ਕਿ ਮਰੀਅਮ ਘਰ ਵਿੱਚ ਹੀ ਬੈਠੀ ਰਹੀ।
 21
ਮਾਰਥਾ ਨੇ ਯਿਸੂ ਨੂੰ ਕਿਹਾ, “ਪ੍ਰਭੂ, ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ।
 22
ਪਰ ਹੁਣ ਵੀ ਮੈਂ ਜਾਣਦੀ ਹਾਂ ਕਿ ਜੋ ਕੁਝ ਤੁਸੀਂ ਖ਼ੁਦਾ ਕੋਲੋਂ ਮੰਗੋਗੇ, ਖ਼ੁਦਾ ਤੁਹਾਨੂੰ ਦੇ ਦੇਵੇਗਾ।”
 23
ਯਿਸੂ ਨੇ ਉਸਨੂੰ ਕਿਹਾ, “ਤੁਹਾਡਾ ਭਰਾ ਜੀਉੱਠੇਗਾ।”
 24
ਮਾਰਥਾ ਨੇ ਉਸਨੂੰ ਕਿਹਾ, “ਮੈਂ ਜਾਣਦੀ ਹਾਂ ਕਿ ਉਹ ਆਖਰੀ ਦਿਨ, ਕਿਆਮਤ ਦੇ ਸਮੇਂ ਜੀਉੱਠੇਗਾ”।
 25
ਯਿਸੂ ਨੇ ਉਸਨੂੰ ਕਿਹਾ, “ਜੀਉੱਠਣਾ ਅਤੇ ਜੀਵਨ ਮੈਂ ਹਾਂ। ਜੋ ਮੇਰੇ ਉੱਤੇ ਇਮਾਨ ਰੱਖਦਾ ਹੈ, ਬੇਸ਼ਕ ਉਹ ਮਰ ਜਾਵੇ, ਫਿਰ ਵੀ ਜੀਵੇਗਾ
 26
ਅਤੇ ਜੋ ਕੋਈ ਜੀਉਂਦਾ ਹੈ ਅਤੇ ਮੇਰੇ ਉੱਤੇ ਇਮਾਨ ਰੱਖਦਾ ਹੈ, ਉਹ ਕਦੇ ਨਹੀਂ ਮਰੇਗਾ। ਕੀ ਤੂੰ ਇਸ ਗੱਲ ਨੂੰ ਮੰਨਦੀ ਹੈ?”
 27
ਮਾਰਥਾ ਨੇ ਉਸਨੂੰ ਕਿਹਾ, “ਹਾਂ, ਪ੍ਰਭੂ, ਮੈਂ ਮੰਨਦੀ ਹਾਂ ਕਿ ਤੁਸੀਂ ਮਸੀਹ ਹੋ, ਖ਼ੁਦਾ ਦਾ ਬੇਟਾ ਜੋ ਸੰਸਾਰ ਵਿੱਚ ਆਉਣ ਵਾਲਾ ਸੀ|”
 28
ਇਹ ਆਖਣ ਦੇ ਬਾਅਦ, ਉਸਨੇ ਜਾ ਕੇ ਆਪਣੀ ਭੈਣ ਮਰੀਅਮ ਨੂੰ ਸੱਦਿਆ ਅਤੇ ਉਸਦੇ ਕੰਨ ਵਿੱਚ ਇਹ ਆਖਿਆ, “ਪ੍ਰਭੂ ਇੱਥੇ ਹੈ ਅਤੇ ਉਹ ਤੈਨੂੰ ਬੁਲਾਉਂਦਾ ਹੈ।”
 29
ਜਿਉਂ ਹੀ ਉਸਨੇ ਇਹ ਸੁਣਿਆ ਤਾਂ ਉਹ ਇੱਕ ਦਮ ਉੱਠੀ ਅਤੇ ਯਿਸੂ ਕੋਲ ਗਈ।
 30
ਯਿਸੂ ਅਜੇ ਤਕ ਪਿੰਡ ਨਹੀਂ ਪੁੱਜਾ ਸੀ, ਸਗੋਂ ਉਸ ਥਾਂ ਤੇ ਸੀ, ਜਿੱਥੇ ਮਾਰਥਾ ਉਸਨੂੰ ਮਿਲੀ ਸੀ।
 31
ਜਦੋਂ ਯਹੂਦੀਆਂ ਨੇ, ਜਿਹੜੇ ਮਰੀਅਮ ਦੇ ਕੋਲ, ਉਸਦੇ ਘਰ ਵਿੱਚ, ਉਸਨੂੰ ਦਿਲਾਸਾ ਦੇ ਰਹੇ ਸਨ, ਉਸਨੂੰ ਇੱਕ ਦਮ ਉੱਠ ਕੇ ਬਾਹਰ ਜਾਂਦਿਆਂ ਵੇਖਿਆ ਤਾਂ ਉਹ ਉਸਦੇ ਪਿੱਛੇ ਚਲ ਪਏ, ਇਹ ਸੋਚਦੇ ਹੋਏ ਕਿ ਉਹ ਕਬਰ ਉੱਤੇ ਰੋਣ ਲਈ ਜਾ ਰਹੀ ਹੈ।
 32
ਫਿਰ ਮਰੀਅਮ ਜਦੋਂ ਉਸ ਥਾਂ ਤੇ ਪੁੱਜੀ, ਜਿੱਥੇ ਯਿਸੂ ਸੀ ਅਤੇ ਉਸਨੂੰ ਵੇਖਿਆ, ਤਦ ਉਹ ਇਹ ਕਹਿੰਦਿਆਂ, ਉਸਦੇ ਚਰਨੀਂ ਡਿੱਗ ਪਈ, “ਪ੍ਰਭੂ ਜੀ, ਜੇਕਰ ਤੁਸੀਂ ਇੱਥੇ ਹੁੰਦੇ, ਤਾਂ ਮੇਰਾ ਭਰਾ ਨਾ ਮਰਦਾ।”
 33
ਜਦੋਂ ਯਿਸੂ ਨੇ ਮਰੀਅਮ ਨੂੰ ਰੋਂਦੇ ਵੇਖਿਆ ਅਤੇ ਉਸਦੇ ਨਾਲ ਆਏ ਹੋਏ ਯਹੂਦੀਆਂ ਨੂੰ ਵੀ ਰੋਂਦੇ ਵੇਖਿਆ ਤਾਂ ਉਸਦਾ ਦਿਲ ਭਰ ਆਇਆ ਅਤੇ ਉਹ ਬੇਕਰਾਰ ਹੋ ਗਿਆ
 34
ਅਤੇ ਉਸਨੇ ਕਿਹਾ, “ਤੁਸੀਂ ਉਸਨੂੰ ਕਿੱਥੇ ਰੱਖਿਆ ਹੈ?” ਉਹਨਾਂ ਨੇ ਉਸਨੂੰ ਕਿਹਾ, “ਪ੍ਰਭੂ, ਆਓ ਅਤੇ ਵੇਖੋ।”
 35
ਯਿਸੂ ਰੋ ਪਿਆ।
 36
ਇਸ ਤੇ ਯਹੂਦੀਆਂ ਨੇ ਕਿਹਾ, “ਵੇਖੋ, ਉਹ ਉਸਨੂੰ ਕਿੰਨਾ ਪਿਆਰ ਕਰਦਾ ਸੀ!”
 37
ਪਰ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਕਿਹਾ, “ਇਹ, ਜਿਸਨੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਸਨ, ਕੀ ਇਹ ਇਸ ਆਦਮੀ ਨੂੰ ਮਰਨ ਤੋਂ ਨਹੀਂ ਬਚਾ ਸਕਦਾ ਸੀ?”


 38
ਯਿਸੂ ਦਾ ਦਿਲ ਫਿਰ ਭਰ ਆਇਆ ਅਤੇ ਉਹ ਕਬਰ ਤੇ ਗਿਆ। ਕਬਰ ਇੱਕ ਗੁਫਾ ਸੀ ਅਤੇ ਉਸਦੇ ਅੱਗੇ ਇੱਕ ਪੱਥਰ ਰੱਖਿਆ ਹੋਇਆ ਸੀ।
 39
ਯਿਸੂ ਨੇ ਆਖਿਆ, “ਪੱਥਰ ਨੂੰ ਹਟਾ ਦਿਓ।” ਮਰੇ ਹੋਏ ਆਦਮੀ ਦੀ ਭੈਣ, ਮਾਰਥਾ ਨੇ ਉਸਨੂੰ ਕਿਹਾ, “ਪ੍ਰਭੂ, ਹੁਣ ਤਾਂ ਉਸ ਵਿੱਚੋਂ ਬਦਬੂ ਆ ਰਹੀ ਹੋਵੇਗੀ, ਕਿਉਂਕਿ ਅੱਜ ਉਸਦੀ ਮੌਤ ਦਾ ਚੌਥਾ ਦਿਨ ਹੈ।”
 40
ਯਿਸੂ ਨੇ ਉਸਨੂੰ ਕਿਹਾ, “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇਕਰ ਤੂੰ ਇਮਾਨ ਰੱਖੇਗੀ, ਤਾਂ ਖ਼ੁਦਾ ਦੀ ਮਹਿਮਾ ਵੇਖੇਗੀ?”
 41
ਇਸ ਲਈ ਉਹਨਾਂ ਨੇ ਪੱਥਰ ਹਟਾ ਦਿੱਤਾ। ਯਿਸੂ ਨੇ ਆਪਣੀਆਂ ਅੱਖਾਂ ਉੱਪਰ ਚੁੱਕ ਕੇ ਆਖਿਆ, “ਅੱਬਾ! ਐ ਬਾਪ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਮੇਰੀ ਸੁਣ ਲਈ ਹੈ।
 42
ਮੈਂ ਜਾਣਦਾ ਹਾਂ ਕਿ ਤੂੰ ਮੇਰੀ ਹਮੇਸ਼ਾ ਸੁਣਦਾ ਹੈ, ਪਰ ਇਹ ਮੈਂ ਆਪਣੇ ਆਲ਼ੇ ਦੁਆਲ਼ੇ ਖੜ੍ਹੇ ਲੋਕਾਂ ਵਾਸਤੇ ਕਿਹਾ ਹੈ ਤਾਂ ਜੋ ਉਹ ਮੰਨ ਲੈਣ ਕਿ ਤੂੰ ਮੈਨੂੰ ਘੱਲਿਆ ਹੈ।”
 43
ਇਹ ਆਖਣ ਦੇ ਬਾਅਦ, ਉਸਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਲਾਜ਼ਰ, ਬਾਹਰ ਆ ਜਾ।”
 44
ਮੋਇਆ ਹੋਇਆ ਆਦਮੀ ਬਾਹਰ ਆ ਗਿਆ, ਉਸਦੇ ਹੱਥ-ਪੈਰ ਪੱਟੀਆਂ ਨਾਲ ਬੰਨ੍ਹੇ ਹੋਏ ਸਨ ਅਤੇ ਉਸਦੇ ਮੂੰਹ ਤੇ ਕੱਪੜਾ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਕਿਹਾ, “ਉਸਦੇ ਬੰਧਨ ਖੋਲ੍ਹ ਦਿਓ ਅਤੇ ਉਸਨੂੰ ਜਾਣ ਦਿਓ।”