15 MAY, THURSDAY
ਪਹਿਲਾ ਪਾਠ ਕਰਤੱਵ 13:13-25 13 ਤਦ ਪੌਲੂਸ ਅਤੇ ਉਸਦੇ ਸਾਥੀ ਕਿਸ਼ਤੀ ਵਿੱਚ ਸਵਾਰ ਹੋ ਕੇ ਪਾਫੋਸ ਤੋਂ ਪਾਮਫੀਲੀਯਾ ਦੇ ਪੇਰਗਾ ਵਿੱਚ ਆਏ। ਉੱਥੇ ਯੂਹੰਨਾਹ ਉਹਨਾਂ ਨੂੰ ਛੱਡ ਕੇ ਯੇਰੂਸ਼ਲੇਮ ਨੂੰ ਵਾਪਸ ਚੱਲਾ ਗਿਆ। 14 ਪਰ ਪੌਲੂਸ ਅਤੇ ਸਾਥੀ ਪੇਰਗਾ ਤੋਂ ਅੱਗੇ ਚਲ ਕੇ ਪਿਸੀਦੀਯਾ ਦੇ ਐਨਥਿਓਕਿਯਾ ਵਿੱਚ ਪਹੁੰਚੇ। ਸੱਬਤ ਦੇ ਦਿਨ ਉਹ ਜਾ ਕੇ ਸਭਾ-ਘਰ ਵਿੱਚ ਬੈਠ ਗਏ। 15 ਧਰਮ-ਵਿਧਾਨ ਅਤੇ ਨਬੀਆਂ ਦੇ ਪਾਠ ਪੜ੍ਹੇ ਜਾਣ ਦੇ ਬਾਅਦ ਸਭਾ-ਘਰ ਦੇ ਅਧਿਕਾਰੀਆਂ ਨੇ ਉਹਨਾਂ ਕੋਲ ਇਹ ਕਹਿੰਦੇ ਹੋਏ , ਸੁਨੇਹਾ ਘੱਲਿਆ , ‘ ਭਰਾਓ , ਜੇਕਰ ਤੁਹਾਡੇ ਕੋਲ ਲੋਕਾਂ ਨੂੰ ਉਪਦੇਸ਼ ਦੇਣ ਲਈ ਕੋਈ ਵਚਨ ਹੈ ਤਾਂ ਦੱਸੋ। ’ 16 ਤਦ ਪੌਲੂਸ ਖੜ੍ਹਾ ਹੋ ਗਿਆ ਅਤੇ ਹੱਥ ਦੇ ਇਸ਼ਾਰੇ ਨਾਲ ਲੋਕਾਂ ਨੂੰ ਚੁੱਪ ਰਹਿਣ ਲਈ ਆਖਦੇ ਹੋਏ ਬੋਲਿਆ , ‘ ਇਸਰਾਏਲੀ ਲੋਕੋ ਅਤੇ ਬਾਕੀ ਸਾਰੇ ਜੋ ਖ਼ੁਦਾ ਦਾ ਭੈ ਮੰਨਦੇ ਹੋ , ਸੁਣੋ! 17 ਇਸ ਕੌਮ ਇਸਰਾਏਲ ਦੇ ਖ਼ੁਦਾ ਨੇ ਸਾਡੇ ਪੁਰਖਿਆਂ ਨੂੰ ਚੁਣਿਆ ਅਤੇ ਮਿਸਰ ਦੇਸ਼ ਵਿੱਚ ਪਰਵਾਸ ਦੇ ਸਮੇਂ ਉਹਨਾਂ ਨੂੰ ਮਹਾਨ ਕੌਮ ਬਣਾਇਆ ਅਤੇ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਉਹਨਾਂ ਨੂੰ ਉੱਥੋਂ ਕੱਢ ਲਿਆਇ...