02 JUNE, MONDAY
2 ਜੂਨ, ਪਾਸਕਾ ਦਾ ਸੱਤਵਾਂ ਸੋਮਵਾਰ
ਪਹਿਲਾ ਪਾਠ
ਕਰਤੱਵ 19:1-8
1 ਜਦੋਂ ਅਪੋਲੋਸ ਕੋਰਿੰਥ ਵਿੱਚ ਸੀ, ਤਾਂ ਪੌਲੂਸ ਅੰਦਰਲੇ ਇਲਾਕਿਆਂ ਵਿੱਚੋਂ ਦੀ ਹੋ ਕੇ ਏਫੇਸੁਸ ਪਹੁੰਚਿਆ। ਉੱਥੇ ਉਸਨੂੰ ਕੁਝ
ਚੇਲੇ ਮਿਲੇ।
2 ਉਸਨੇ ਉਹਨਾਂ ਨੂੰ ਪੁੱਛਿਆ, ‘ਵਿਸ਼ਵਾਸੀ ਬਣਦੇ ਸਮੇਂ ਕੀ ਤੁਹਾਨੂੰ ਰੂਹਪਾਕ ਮਿਲਿਆ ਸੀ?’ ਉਹਨਾਂ ਨੇ ਕਿਹਾ, ‘ਨਹੀਂ। ਅਸੀਂ ਤਾਂ ਇਹ ਸੁਣਿਆ ਵੀ ਨਹੀਂ ਕਿ ਰੂਹਪਾਕ ਹੁੰਦਾ ਹੈ।’
3 ਤਦ ਉਸਨੇ ਪੁੱਛਿਆ, ‘ਫਿਰ ਤੁਹਾਨੂੰ ਕਿਸਦਾ ਬਪਤਿਸਮਾ ਮਿਲਿਆ? ਉਹਨਾਂ ਉੱਤਰ ਦਿੱਤਾ, ‘ਯੂਹੰਨਾਹ ਦਾ।’
4 ਤਦ ਪੌਲੂਸ ਨੇ ਕਿਹਾ, ‘ਯੂਹੰਨਾਹ ਪਛਤਾਵੇ ਦਾ ਬਪਤਿਸਮਾ ਦਿੰਦਾ ਸੀ। ਉਹ ਲੋਕਾਂ ਨੂੰ ਕਹਿੰਦਾ ਸੀ ਕਿ ਮੇਰੇ ਬਾਅਦ ਇੱਕ
ਆਉਣ ਵਾਲਾ ਹੈ ਯਾਨੀ ਯਿਸੂ, ਤੁਹਾਨੂੰ ਉਸ ਉੱਤੇ ਇਮਾਨ ਲਿਆਉਣਾ ਚਾਹੀਦਾ ਹੈ।’
5 ਇਹ ਸੁਣ ਕੇ ਉਹਨਾਂ ਨੇ ਪ੍ਰਭੂ ਯਿਸੂ ਦੇ ਨਾਂ ਦਾ ਬਪਤਿਸਮਾ ਲਿਆ।
6 ਜਦੋਂ ਪੌਲੂਸ ਨੇ ਉਹਨਾਂ ਉੱਤੇ ਹੱਥ ਰੱਖੇ ਤਾਂ ਰੂਹਪਾਕ ਉਹਨਾਂ ਉੱਤੇ ਉੱਤਰ ਆਇਆ ਅਤੇ ਉਹ
ਪਰਾਈਆਂ ਭਾਸ਼ਾਵਾਂ ਵਿੱਚ ਬੋਲਣ ਲੱਗੇ ਅਤੇ ਨਬੂਵਤ ਕਰਨ ਲੱਗੇ।
7 ਕੁੱਲ ਮਿਲਾ ਕੇ ਉਹ ਸਾਰੇ ਕੋਈ ਬਾਰ੍ਹਾਂ ਆਦਮੀ ਸਨ।
8 ਪੌਲੂਸ ਸਿਨਾਗੋਗ ਵਿੱਚ ਜਾਂਦਾ ਅਤੇ ਤਿੰਨ ਮਹੀਨਿਆਂ ਤੱਕ ਖ਼ੁਦਾ ਦੇ ਰਾਜ ਬਾਰੇ ਬੋਲਦਾ, ਵਾਦ-ਵਿਵਾਦ ਕਰਦਾ
ਅਤੇ ਸਮਝਾਉਂਦਾ ਰਿਹਾ।
ਜ਼ਬੂਰ 67:2-7 (A-166)
ਰੱਬ ਅਸਾਡਾ, ਸਾਡੇ ਉੱਤੇ ਆਪਣਾ
ਰਹਿਮ ਵਿਖਾਵੇ।
ਬਰਕਤ ਦੇਵੇ ਚਿਹਰਾ
ਆਪਣਾ ਸਾਡੇ ਤੇ ਚਮਕਾਵੇ।
ਜੈਕਾਰਾ (ਕੋਲੋਸੀਆਂ 3:1)
ਹੱਲੇਲੂਯਾਹ, ਹੱਲੇਲੂਯਾਹ! ਇਸ
ਲਈ ਜੇਕਰ ਤੁਸੀਂ ਮਸੀਹ ਦੇ ਨਾਲ ਜੀਉੱਠੇ ਹੋ, ਤਾਂ ਉਤਾਂਹ ਦੀਆਂ ਚੀਜ਼ਾਂ ਦੀ ਭਾਲ ਕਰੋ, ਜਿੱਥੇ
ਮਸੀਹ ਖ਼ੁਦਾ ਦੇ ਸੱਜੇ ਹੱਥ ਬਿਰਾਜਮਾਨ ਹੈ। ਹੱਲੇਲੂਯਾਹ!
ਅੰਜੀਲ
ਯੂਹੰਨਾਹ 16:29-33
29 ਉਸਦੇ ਚੇਲਿਆਂ ਨੇ ਕਿਹਾ, “ਹਾਂ, ਹੁਣ ਤੁਸੀਂ ਸਾਫ਼-ਸਾਫ਼ ਬੋਲਦੇ ਹੋ ਅਤੇ ਤਮਸੀਲਾਂ ਵਿੱਚ ਨਹੀਂ!
30 ਹੁਣ ਅਸੀਂ ਜਾਣ ਗਏ ਹਾਂ ਕਿ ਤੁਸੀਂ ਸਭ ਕੁਝ ਜਾਣਦੇ ਹੋ ਅਤੇ ਕਿਸੇ ਨੂੰ ਜ਼ਰੂਰਤ ਨਹੀਂ ਕਿ ਕੋਈ
ਤੁਹਾਡੇ ਤੋਂ ਪ੍ਰਸ਼ਨ ਕਰੇ। ਇਸ ਕਰਕੇ ਅਸੀਂ ਇਹ ਮੰਨਦੇ ਹਾਂ ਕਿ ਤੁਸੀਂ ਖ਼ੁਦਾ ਵੱਲੋਂ ਆਏ ਹੋ।”
31 ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਤੁਸੀਂ ਹੁਣ ਮੰਨਿਆ ਹੈ?
32 ਉਹ ਸਮਾਂ ਆ ਰਿਹਾ ਹੈ, ਸੱਚ-ਮੁੱਚ ਆ ਹੀ ਗਿਆ ਹੈ, ਜਦੋਂ ਤੁਸੀਂ ਤਿੱਤਰ ਬਿੱਤਰ ਹੋ ਜਾਓਗੇ, ਹਰ ਕੋਈ ਆਪੋ ਆਪਣੇ ਘਰ ਦਾ ਰਸਤਾ ਫੜੇਗਾ ਅਤੇ ਮੈਨੂੰ ਇਕੱਲਿਆਂ ਛੱਡ ਜਾਵੇਗਾ। ਫਿਰ ਵੀ ਮੈਂ
ਇਕੱਲਾ ਨਹੀਂ ਹਾਂ ਕਿਉਂਕਿ ਬਾਪ ਮੇਰੇ ਨਾਲ ਹੈ।
33 ਮੈਂ ਇਹ ਤੁਹਾਨੂੰ ਇਸ ਲਈ ਦੱਸਿਆ ਹੈ, ਕਿ ਮੇਰੇ ਵਿੱਚ ਤੁਹਾਨੂੰ ਸ਼ਾਂਤੀ ਮਿਲੇ। ਸੰਸਾਰ ਵਿੱਚ ਤੁਹਾਨੂੰ ਅੱਤਿਆਚਾਰਾਂ ਦਾ ਸਾਹਮਣਾ
ਕਰਨਾ ਪਵੇਗਾ, ਪਰ ਹੌਸਲਾ ਰੱਖੋ, ਮੈਂ ਸੰਸਾਰ ਉੱਤੇ ਫਤਿਹ ਪਾਈ ਹੈ।”
First Reading
Act 19:1-8
1
While Apollos was at
Corinth, Paul passed through the upper country and came to Ephesus. There he
found some disciples.
2
And he said to them, “Did
you receive the Holy Spirit when you believed?” And they said, “No, we have
never even heard that there is a Holy Spirit.”
3
And he said, “Into what
then were you baptized?” They said, “Into John's baptism.”
4
And Paul said, “John
baptized with the baptism of repentance, telling the people to believe in the
one who was to come after him, that is, Jesus.”
5
On hearing this, they were
baptized in the name of the Lord Jesus.
6
And when Paul had laid his
hands upon them, the Holy Spirit came on them; and they spoke with tongues and
prophesied.
7
There were about twelve of
them in all.
8
And he entered the
synagogue and for three months spoke boldly, arguing and pleading about the
kingdom of God.
Psalm
67:2-7
That thy
way may be known upon earth, thy saving power among all nations.
Gospel
Acclamation (Col 3:1)
Alleluia, alleluia! Since
you have been brought back to true life with Christ, you must look for the
things that are in heaven where Christ is, sitting at God’s right hand. Alleluia!
Gospel
Jn
16:29-33
29 His disciples said, “Ah, now you are speaking plainly,
not in any figure!
30
Now we know that you
know all things, and need none to question you; by this we believe that you
came from God.”
31
Jesus answered them,
“Do you now believe?
32 The hour is coming, indeed it has come,
when you will be scattered, every man to his home, and will leave me alone; yet
I am not alone, for the Father is with me.
33 I have said this to you, that in me you
may have peace. In the world you have tribulation; but be of good cheer, I have
overcome the world.”