1 ਅਕਤੂਬਰ

 

Tue-26th WEEK IN ORDINARY TIME

FEAST: ST.THERESE OF CHILD JESUS

       Is 66:10-14; Ps 130; Mt 18:1-5

1 ਅਕਤੂਬਰ, ਬਾਲਕ ਯਿਸੂ ਦੀ ਸੰਤਨੀ ਤਰੇਸਾ

ਪਹਿਲਾ ਪਾਠ

ਯਸ਼ਾਯਾਹ 66:10-14  

    10 ਤੁਸੀਂ ਜੋ ਯੇਰੂਸ਼ਲੇਮ ਨੂੰ ਪਿਆਰ ਕਰਦੇ ਹੋ, ਉਸ ਦੇ ਨਾਲ ਮਿਲ ਕੇ ਖੁਸ਼ੀ ਕਰੋ। ਤੁਸੀਂ ਜੋ ਉਸ ਦੇ ਲਈ ਸੋਗ ਕਰਦੇ ਹੋ, ਉਸ ਦੇ ਲਈ ਅਨੰਦਿਤ ਹੋਵੋ!   
   11 ਤੁਸੀਂ ਉਸ ਦੀ ਖੁਸ਼ਹਾਲੀ ਨੂੰ ਉਸੇ ਤਰ੍ਹਾਂ ਮਾਣੋਗੇ, ਜਿਸ ਤਰ੍ਹਾਂ ਬੱਚਾ ਆਪਣੀ ਮਾਂ ਦਾ ਦੁੱਧ ਚੁੰਘਦਾ ਹੈ।    
   12 ਪ੍ਰਭੂ ਕਹਿੰਦਾ ਹੈ, “ਮੈਂ ਤੁਹਾਨੂੰ ਨਾ ਖ਼ਤਮ ਹੋਣ ਵਾਲੀ ਖੁਸ਼ਹਾਲੀ ਦੇਵਾਂਗਾ, ਕੌਮਾਂ ਦੀ ਸੰਪੱਤੀ ਤੁਹਾਡੇ ਵੱਲ ਉਸ ਦਰਿਆ ਦੇ ਪਾਣੀ ਵਾਂਗ ਵਧੇਗੀ, ਜੋ ਕਦੀ ਸੁੱਕਦਾ ਨਾ ਹੋਵੇ। ਤੁਸੀਂ ਉਸ ਬੱਚੇ ਦੇ ਵਾਂਗ ਹੋਵੋਗੇ, ਜਿਸ ਦੀ ਪਾਲਨਾ ਪੋਸ਼ਣਾ, ਉਸ ਦੀ ਮਾਂ ਨੇ ਆਪਣੀਆਂ ਬਾਹਾਂ ਵਿੱਚ ਲੈ ਕੇ ਬੜੇ ਪਿਆਰ ਨਾਲ ਕੀਤੀ ਹੋਵੇ।     
   13 ਮੈਂ ਤੁਹਾਨੂੰ ਯੇਰੂਸ਼ਲੇਮ ਵਿੱਚ ਉਸੇ ਤਰ੍ਹਾਂ ਤਸੱਲੀ ਦੇਵਾਂਗਾ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਦਿੰਦੀ ਹੈ।     
   14 ਜਦੋਂ ਤੁਸੀਂ ਇਹ ਹੁੰਦਾ ਦੇਖੋਗੇ, ਤਾਂ ਤੁਸੀਂ ਖੁਸ਼ ਹੋਵੋਗੇ, ਅਤੇ ਇਸ ਨਾਲ ਤੁਹਾਨੂੰ ਸ਼ਕਤੀ ਅਤੇ ਸਿਹਤ ਮਿਲੇਗੀ। ਤਦ ਤੁਸੀਂ ਇਹ ਵੀ ਜਾਣ ਜਾਵੋਗੇ ਕਿ ਮੈਂ, ਪ੍ਰਭੂ ਆਪਣੇ ਆਗਿਆਕਾਰੀ ਦੀ ਮਦਦ ਕਰਦਾ ਅਤੇ ਆਪਣੇ ਵੈਰੀਆਂ ਉੱਤੇ ਕ੍ਰੋਧਿਤ ਹੁੰਦਾ ਹੈ।

ਜ਼ਬੂਰ 130 (A-356)

ਹੇ ਪ੍ਰਭੂ ਮੈਂ ਡੂੰਘੇ ਦੁੱਖ ਵਿੱਚ ਤੈਨੂੰ ਪੁਕਾਰਿਆ  

ਜੈਕਾਰਾ (ਮੱਤੀ 11:25)

  ਹੱਲੇਲੂਯਾਹ, ਹੱਲੇਲੂਯਾਹ! ਐ ਬਾਪ, ਸਵਰਗ ਅਤੇ ਧਰਤੀ ਦੇ ਪ੍ਰਭੂ! ਮੈਂ ਤੇਰਾ ਧੰਨਵਾਦ ਕਰਦਾ ਹਾਂ, ਕਿ ਤੂੰ ਬਾਦਸ਼ਾਹਤ ਦਾ ਰਾਜ ਨਿਆਣਿਆਂ ਤੇ ਪਰਗਟ ਕੀਤਾ ਹੈ। ਹੱਲੇਲੂਯਾਹ!

ਅੰਜੀਲ

ਮੱਤੀ 18:1-5

   
 1
ਉਸ ਵੇਲੇ ਚੇਲੇ ਯਿਸੂ ਕੋਲ ਆਏ ਅਤੇ ਇਹ ਪੁੱਛਣ ਲੱਗੇ, ‘ਸਵਰਗਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ?’   
 2
ਉਸਨੇ ਇੱਕ ਬੱਚੇ ਨੂੰ ਆਪਣੇ ਕੋਲ ਸੱਦ ਕੇ, ਉਸਨੂੰ ਉਹਨਾਂ ਦੇ ਵਿਚਕਾਰ ਖੜ੍ਹਾ ਕੀਤਾ   
 3 ਅਤੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜਦੋਂ ਤੱਕ ਤੁਸੀਂ ਬਦਲ ਕੇ ਛੋਟੇ ਬੱਚਿਆਂ ਵਾਂਗ ਨਹੀਂ ਬਣੋਗੇ, ਤੁਸੀਂ ਸਵਰਗ-ਰਾਜ ਵਿੱਚ ਕਦੀ ਦਾਖਲ ਨਹੀਂ ਹੋਵੋਗੇ।   
 4 ਜੋ ਕੋਈ ਆਪਣੇ ਆਪ ਨੂੰ ਇਸ ਬੱਚੇ ਵਾਂਗ ਨਿਮਰ ਬਣਾਉਂਦਾ ਹੈ, ਉਹ ਸਵਰਗ-ਰਾਜ ਵਿੱਚ ਸਭ ਤੋਂ ਵੱਡਾ ਹੈ।   
 5 ਜੋ ਕੋਈ ਅਜੋਕੇ ਬੱਚੇ ਨੂੰ ਮੇਰੇ ਨਾਂ ਉੱਤੇ ਸਵੀਕਾਰ ਕਰਦਾ ਹੈ, ਉਹ ਮੈਨੂੰ ਸਵੀਕਾਰ ਕਰਦਾ ਹੈ।

 

First Reading

Is 66:10-14

  
   10
“Rejoice with Jerusalem, and be glad for her,

all you who love her;

rejoice with her in joy,

all you who mourn over her;


   11
that you may suck and be satisfied

with her consoling breasts;

that you may drink deeply with delight

from the abundance of her glory.”


   12
For thus says the Lord:

“Behold, I will extend prosperity to her like a river,

and the wealth of the nations like an overflowing stream;

and you shall suck, you shall be carried upon her hip,

and dandled upon her knees.


   13
As one whom his mother comforts,

so I will comfort you;

you shall be comforted in Jerusalem.


   14
You shall see, and your heart shall rejoice;

your bones shall flourish like the grass;

and it shall be known that the hand of the Lord is with his servants,

and his indignation is against his enemies.

 

Psalm 130

Out of the depths I cry to thee, O Lord

 

Gospel Acclamation (Mt 11:25)

  

Alleluia, alleluia! Blessed are you, Father, Lord of heaven and earth, for revealing the mysteries of the kingdom to mere children. Alleluia!  

Gospel

Mt 18:1-5

   
 1
At that time the disciples came to Jesus, saying, “Who is the greatest in the kingdom of heaven?”   
 2
And calling to him a child, he put him in the midst of them,   
 3
and said, “Truly, I say to you, unless you turn and become like children, you will never enter the kingdom of heaven.   
 4
Whoever humbles himself like this child, he is the greatest in the kingdom of heaven.

   
 5
“Whoever receives one such child in my name receives me.

  

REGULAR READINGS OF THE WEEK

Job 3:1-3, 11-17, 20-23; Ps 87:2-8; Lk 9:51-56

ਛੱਬੀਵਾਂ ਸਧਾਰਨ ਮੰਗਲਵਾਰ

  ਪਹਿਲਾ ਪਾਠ

  ਅਯੂਬ 3:1-3, 11-17, 20-23

 

1 ਅੱਯੂਬ ਨੇ ਮੂੰਹ ਖੋਲਿਆ ਅਤੇ ਉਸ ਨੇ ਆਪਣੇ ਜਨਮ ਦਿਨ ਨੂੰ ਸ਼ਰਾਪ ਦਿੱਤਾ। ਅੱਯੂਬ :

2-3 ਜਿਸ ਦਿਨ ਮੈਂ ਜਨਮ ਲਿਆ ਸੀ, ਉਹ ਨਾਸ਼ ਹੋ ਜਾਵੇ, ਜਿਸ ਦਿਨ ਮੈਂ ਆਪਣੀ ਮਾਂ ਦੀ ਗਰਭ ਵਿੱਚ ਆਇਆ, ਉਹ ਨਾਸ਼ ਹੋ ਜਾਵੇ।

11 ਮੈਂ ਆਪਣੀ ਮਾਂ ਦੀ ਕੁੱਖ ਵਿੱਚ ਕਿਉ ਨਾ ਮਰ ਗਿਆ, ਮੈਂ ਆਪਣੇ ਜਨਮ ਦੀ ਘੜੀ ਹੀ ਕਿਉਂ ਨਾ ਮਰ ਗਿਆ?

12 ਮੇਰੀ ਮਾਂ ਨੇ ਮੈਨੂੰ ਗੋਦ ਕਿਉਂ ਖਡਾਇਆ, ਉਸ ਨੇ ਮੈਨੂੰ ਦੁੱਧ ਕਿਉਂ ਚੁੰਘਾਇਆ।

13 ਜੇ ਮੈਂ ਉਸ ਸਮੇਂ ਮਰ ਗਿਆ ਹੁੰਦਾ, ਤਾਂ ਮੈਂ ਇਸ, ਸਮੇਂ ਅਰਾਮ ਕਰ ਰਿਹਾ ਹੁੰਦਾ।

14 ਮੈਂ ਉਹਨਾਂ ਰਾਜਿਆਂ ਦੇ ਵਾਂਗ ਅਰਾਮ ਕਰਦਾ ਹੁੰਦਾ, ਜਿਨ੍ਹਾਂ ਪ੍ਰਾਚੀਨ ਸਮੇਂ ਦੇ ਖੰਡਰਾਂ ਨੂੰ ਉਸਾਰਿਆਂ ਸੀ।

15 ਤਦ ਮੈਂ ਰਾਜ ਕੁਮਾਰਾ ਵਾਂਗ ਸੁੱਤਾ ਹੁੰਦਾ ਜੋ ਸੋਨੇ ਚਾਂਦੀ ਨਾਲ ਆਪਣੇ ਘਰ ਭਰਦੇ ਹਨ।

16 ਜਾਂ ਮੈਂ ਉਸ ਬੱਚੇ ਵਾਂਗ ਹੁੰਦਾ, ਜੋ ਜਨਮ ਸਮੇਂ ਹੀ ਮਰਿਆ ਸੀ।

17 ਕਬਰ ਵਿੱਚ ਜਾ ਕੇ ਦੁਸ਼ਟ ਦੇ ਬੁਰੇ ਕੰਮ ਵੀ ਬੰਦ ਹੋ ਜਾਂਦੇ ਹਨ, ਅਤੇ ਥੱਕੇ-ਮਾਂਦੇ ਉੱਥੇ ਜਾ ਕੇ ਅਰਾਮ ਕਰਦੇ ਹਨ।

20 ਪੀੜਤ ਮਨੁੱਖ ਨੂੰ ਜੀਵਨ ਕਿਉਂ ਦਿੱਤਾ ਜਾਂਦਾ ਹੈ, ਅਤੇ ਦੁੱਖਤ ਨੂੰ ਲੋ ਵਿੱਚ ਕਿਉਂ ਰੱਖਿਆ ਜਾਂਦਾ।

21 ਉਹ ਮੌਤ ਦੀ ਉਡੀਕ ਕਰਦੇ ਹਨ, ਪਰ ਉਹ ਨਹੀਂ ਆਉਦੀ, ਉਹ ਖਜ਼ਾਨੇ ਨਾਲੋਂ ਕਬਰ ਨੂੰ ਅਧਿਕ ਪਸੰਦ ਕਰਦੇ ਹਨ।

 

 

22 ਉਹ ਆਪਣੀ ਮੌਤ ਸਮੇਂ, ਬਹੁਤ ਖ਼ੁਸ਼ ਹੁੰਦੇ ਹਨ।

23 ਪਰਮੇਸ਼ਵਰ ਨੇ ਉਸ ਦੀ ਭਵਿੱਖ ਗੁਪਤ ਰੱਖਿਆ ਹੈ, ਅਤੇ ਉਸ ਦੇ ਚਾਰੇ ਪਾਸੇ ਵਾੜ ਲਾ ਰੱਖੀ ਹੈ।

 

  ਜ਼ਬੂਰ 87:2-8 (A-235) 

ਉਹ ਸੀਓਨ ਪਹਾੜ ਉਤਲੇ ਸ਼ਹਿਰ ਨੂੰ ਯਾਕੂਬ ਦੇ ਸਭ ਸ਼ਹਿਰਾਂ ਤੋਂ ਅਧਿਕ ਪਿਆਰ ਕਰਦਾ ਹੈ

  ਜੈਕਾਰਾ (ਜ਼ਬੂਰ 118:36. 29)

ਹੱਲੇਲੂਯਾਹ, ਹੱਲੇਲੂਯਾਹ! ਹੇ ਪ੍ਰਭੂ, ਤੂੰ ਮੇਰਾ ਮਨ ਆਪਣੀਆਂ ਸਾਖੀਆਂ ਵੱਲ ਲਾ ਅਤੇ ਮੈਨੂੰ ਆਪਣੀ ਵਿਵਸਥਾ ਸਿਖਾ। ਹੱਲੇਲੂਯਾਹ!

  ਅੰਜੀਲ

  ਲੂਕਾ 9:51-56

 

 

51 ਜਦੋਂ ਯਿਸੂ ਦੇ ਉਤਾਂਹ ਉਠਾ ਲਏ ਜਾਣ ਦੇ ਦਿਨ ਨੇੜੇ ਆਏ ਤਾਂ ਉਸਨੇ ਯੇਰੂਸ਼ਲੇਮ ਜਾਣ ਦਾ ਤਹੱਈਆ ਕੀਤਾ।

52 ਉਸਨੇ ਹਰਕਾਰਿਆਂ ਨੂੰ ਆਪਣੇ ਤੋਂ ਅਗੇਤਾ ਘੱਲ ਦਿੱਤਾ ਪਈ ਉਸਦੇ ਵਾਸਤੇ ਤਿਆਰੀ ਕਰਨ, ਜਿਹੜੇ ਗਏ ਅਤੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਦਾਖਲ ਹੋਏ।

53 ਪਰ ਲੋਕਾਂ ਨੇ ਉਸਦਾ ਸੁਆਗਤ ਨਾ ਕੀਤਾ ਕਿਉਂਕਿ ਉਸਨੇ ਯੇਰੂਸ਼ਲੇਮ ਜਾਣ ਦਾ ਰੁਖ਼ ਕੀਤਾ ਹੋਇਆ ਸੀ।

54 ਜਦੋਂ ਉਸਦੇ ਚੇਲੇ, ਯਾਕੂਬ ਅਤੇ ਯੂਹੰਨਾਹ ਨੇ ਇਹ ਵੇਖਿਆ ਤਾਂ ਉਹਨਾਂ ਨੇ ਕਿਹਾ, ‘ਪ੍ਰਭੂ, ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਸਮਾਨੋਂ ਅੱਗ ਵਰ੍ਹਣ ਦੀ ਆਗਿਆ ਦੇਈਏ ਅਤੇ ਉਹਨਾਂ ਨੂੰ ਭਸਮ ਕਰ ਦੇਈਏ, (ਜਿਵੇਂ ਕਿ ਏਲੀਯਾਹ ਨੇ ਕੀਤਾ ਸੀ)?’

55 ਪਰ ਯਿਸੂ ਨੇ ਪਿੱਛੇ ਮੁੜਕੇ ਉਨ੍ਹਾਂ ਨੂੰ ਝਿੜਕਿਆ। (ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿਹੋ ਜਿਹੇ ਰੂਹ ਦੇ ਹੋ;

56 ਕਿਉਂਜੋ ਮਨੁੱਖ ਦਾ ਪੁੱਤਰ ਆਦਮੀਆਂ ਦਾ ਜੀਵਨ ਨਾਸ਼ ਕਰਨ ਨਹੀਂ ਸਗੋਂ ਬਚਾਉਣ ਲਈ ਆਇਆ ਹੈ।’) ਫਿਰ ਉਹ ਕਿਸੇ ਹੋਰ ਪਿੰਡ ਨੂੰ ਚੱਲੇ ਗਏ।

 

  First Reading  

  Job 3:1-3, 11-17, 20-23

1 Job opened his mouth and cursed the day of his birth.

2 And Job said:   

3 “Let the day perish wherein I was born,

  and the night which said,

  ‘A man-child is conceived.’

  

11 “Why did I not die at birth,

  come forth from the womb and expire?

  

12 Why did the knees receive me?

  Or why the breasts, that I should suck?

  

13 For then I should have lain down and been quiet;

  I should have slept; then I should have been at rest,

  

14 with kings and counselors of the earth

  who rebuilt ruins for themselves,

  

15 or with princes who had gold,

  who filled their houses with silver.

  

16 Or why was I not as a hidden untimely birth,

  as infants that never see the light?

  

17 There the wicked cease from troubling,

  and there the weary are at rest.

  

20 “Why is light given to him that is in misery,

  and life to the bitter in soul,

  

21 who long for death, but it comes not,

  and dig for it more than for hid treasures;

  

22 who rejoice exceedingly,

  and are glad, when they find the grave?

  

23 Why is light given to a man whose way is hid,

  whom God has hedged in?

 

  Psalm 87:2-8

 

The Lord loves the gates of Zion

more than all the dwelling places of Jacob.

 

  Gospel Acclamation (Ps 118:36. 29)

 

Alleluia, alleluia! Bend my heart to your will, O Lord, and teach me your law. Alleluia!

 

  Gospel

  Lk 9:51-56

 

 

51 When the days drew near for him to be received up, he set his face to go to Jerusalem.

52 And he sent messengers ahead of him, who went and entered a village of the Samaritans, to make ready for him;

53 but the people would not receive him, because his face was set toward Jerusalem.

54 And when his disciples James and John saw it, they said, “Lord, do you want us to bid fire come down from heaven and consume them?” 

55 But he turned and rebuked them. 

56 And they went on to another village.