4 ਅਕਤੂਬਰ

 

4 ਅਕਤੂਬਰ, ਸੰਤ ਫਰਾਂਸਿਸ ਅਸੀਸੀ  

Gal 6:14-18; Ps 15:1-2; Mt 11:25-30

ਪਹਿਲਾ ਪਾਠ

ਗਲਾਤੀਆਂ 6:14-18

     14 ਖ਼ੁਦਾ ਕਰੇ ਕਿ ਮੈਂ ਕਿਸੇ ਚੀਜ਼ ਉੱਤੇ ਕਦੀ ਮਾਣ ਨਾ ਕਰਾਂ ਸਿਵਾਏ ਆਪਣੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ, ਜਿਸਦੇ ਨਾਲ ਯਿਸੂ ਮਸੀਹ ਵਿੱਚ ਸੰਸਾਰ ਮੇਰੇ ਲਈ ਅਤੇ ਮੈਂ ਸੰਸਾਰ ਦੇ ਲਈ ਸਲੀਬ ਤੇ ਚੜ੍ਹਾਇਆ ਗਿਆ ਹਾਂ।     
   15
ਕਿਉਂਕਿ ਮਸੀਹ ਯਿਸੂ ਵਿੱਚ ਨਾ ਤਾਂ ਖਤਨਾ ਕੋਈ ਮਹੱਤਤਾ ਰੱਖਦਾ ਹੈ ਅਤੇ ਨਾ ਬੇਖਤਨਾ, ਪਰ ਇੱਕ ਨਵੀਂ ਸਿਰਜਣਾ ਸਭ ਮਹੱਤਤਾ ਰੱਖਦੀ ਹੈ।     
   16
ਇਸ ਅਸੂਲ ਉੱਤੇ ਚੱਲਣ ਵਾਲੇ ਸਾਰਿਆਂ ਨੂੰ ਸ਼ਾਂਤੀ ਅਤੇ ਦਇਆ ਮਿਲੇ ਅਤੇ ਖ਼ੁਦਾ ਦੇ ਇਸਰਾਏਲ ਨੂੰ।

      
   17
ਅੱਗੇ ਤੋਂ ਕੋਈ ਮੈਨੂੰ ਪਰੇਸ਼ਾਨ ਨਾ ਕਰੇ ਕਿਉਂਕਿ ਮੈਂ ਮਸੀਹ ਦੇ ਨਿਸ਼ਾਨ ਚੁੱਕੀ ਫਿਰਦਾ ਹਾਂ; ਜੋ ਮੇਰੇ ਸਰੀਰ ਉੱਤੇ ਦਾਗ਼ੇ ਹੋਏ ਹਨ।

      
   18
ਭਰਾਓ! ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ ਤੁਹਾਡੀ ਰੂਹ ਦੇ ਨਾਲ ਹੋਵੇ। ਆਮੀਨ॥

  

ਜ਼ਬੂਰ 15:1-2. 5. 7-8. 11 (A-26)

ਹੇ ਪ੍ਰਭੂ ਤੇਰੇ ਮੰਦਰ ਵਿੱਚ ਕੌਣ ਠਹਿਰ ਸਕੇਗਾ? ਕੌਣ ਤੇਰੇ ਪੱਵਿਤਰ ਪਹਾੜ ਉਤੇ ਰਹਿ ਸਕੇਗਾ?

  

ਜੈਕਾਰਾ (ਮੱਤੀ 11:25)

ਹੱਲੇਲੂਯਾਹ, ਹੱਲੇਲੂਯਾਹ! ਐ ਬਾਪ, ਸਵਰਗ ਅਤੇ ਧਰਤੀ ਦੇ ਪ੍ਰਭੂ! ਮੈਂ ਤੇਰਾ ਧੰਨਵਾਦ ਕਰਦਾ ਹਾਂ, ਕਿ ਤੂੰ ਬਾਦਸ਼ਾਹਤ ਦਾ ਰਾਜ ਨਿਆਣਿਆਂ ਤੇ ਪਰਗਟ ਕੀਤਾ ਹੈ। ਹੱਲੇਲੂਯਾਹ!

 

ਅੰਜੀਲ

ਮੱਤੀ 11:25-30

      
   25
ਉਸ ਸਮੇਂ ਯਿਸੂ ਨੇ ਐਲਾਨ ਕੀਤਾ, ‘ਐ ਬਾਪ, ਸਵਰਗ ਅਤੇ ਧਰਤੀ ਦੇ ਪ੍ਰਭੂ! ਮੈਂ ਤੇਰਾ ਧੰਨਵਾਦ ਕਰਦਾ ਹਾਂ, ਕਿ ਤੂੰ ਇਹਨਾਂ ਗੱਲਾਂ ਨੂੰ ਬੁੱਧੀਮਾਨਾਂ ਅਤੇ ਸਮਝਦਾਰਾਂ ਤੋਂ ਲੁਕਾ ਰੱਖਿਆ ਅਤੇ ਉਹਨਾਂ ਨੂੰ ਨਿਆਣਿਆਂ ਤੇ ਪਰਗਟ ਕੀਤਾ ਹੈ।     
   26
ਹਾਂ, ਬਾਪ, ਇਹੀ ਤੇਰੀ ਪਵਿੱਤਰ ਮਰਜ਼ੀ ਸੀ।     
   27
ਸਭ ਕੁਝ ਮੇਰੇ ਬਾਪ ਵੱਲੋਂ ਮੈਨੂੰ ਸੌਂਪਿਆ ਗਿਆ ਹੈ। ਬਾਪ ਦੇ ਸਿਵਾਏ ਕੋਈ ਵੀ ਪੁੱਤਰ ਨੂੰ ਨਹੀਂ ਜਾਣਦਾ; ਨਾ ਹੀ ਕੋਈ ਬਾਪ ਨੂੰ ਜਾਣਦਾ ਹੈ, ਸਿਵਾਏ ਪੁੱਤਰ ਦੇ ਅਤੇ ਉਸ ਦੇ, ਜਿਸ ਉੱਤੇ ਪੁੱਤਰ ਉਸਨੂੰ ਪਰਗਟ ਕਰਨ ਦੀ ਮਿਹਰ ਕਰਦਾ ਹੈ।

  ਯਿਸੂ ਕੋਲ ਚੈਨ ਅਤੇ ਅਰਾਮ

      
   28
ਐ ਥੱਕੇ ਮਾਂਦੇ ਅਤੇ ਭਾਰੇ ਬੋਝ ਹੇਠ ਦੱਬੇ ਹੋਇਓ! ਮੇਰੇ ਕੋਲ ਆਓ ਅਤੇ ਮੈਂ ਤੁਹਾਨੂੰ ਅਰਾਮ ਦੇਵਾਂਗਾ     
   29
ਮੇਰਾ ਜੂਲ਼ਾ  ਆਪਣੇ ਮੋਢੇ ਤੇ ਚੁੱਕ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਹਲੀਮ ਅਤੇ ਦਿਲ ਦਾ ਦੀਨ ਹਾਂ ਅਤੇ ਤੁਸੀਂ ਆਪਣੀਆਂ ਰੂਹਾਂ ਲਈ ਅਰਾਮ ਪਾਓਗੇ।     
   30
ਕਿਉਂਕਿ ਮੇਰਾ ਜੂਲ਼ਾ ਸੁਖੱਲਾ ਅਤੇ ਮੇਰਾ ਬੋਝ ਹੌਲਾ ਹੈ।

  

First Reading  

Gal 6:14-18

     
   14
Far be it from me to glory except in the cross of our Lord Jesus Christ, by which the world has been crucified to me, and I to the world.     
   15
For neither circumcision counts for anything, nor uncircumcision, but a new creation.     
   16
Peace and mercy be upon all who walk by this rule, upon the Israel of God.

      
   17
Henceforth let no man trouble me; for I bear on my body the marks of Jesus.

      
   18
The grace of our Lord Jesus Christ be with your spirit, brethren. Amen. 
 

Psalm 15:1-2. 5. 7-8. 11

  O Lord, who shall sojourn in thy tent?

Who shall dwell on thy holy hill?

 

Gospel Acclamation (Mt 11:25)

  

Alleluia, alleluia! Blessed are you, Father, Lord of heaven and earth, for revealing the mysteries of the kingdom to mere children. Alleluia!

 

Gospel

Mt 11:25-30

      
   25 At that time Jesus declared, “I thank thee, Father, Lord of heaven and earth, that thou hast hidden these things from the wise and understanding and revealed them to babes;     
   26 yea, Father, for such was thy gracious will.     
   27 All things have been delivered to me by my Father; and no one knows the Son except the Father, and no one knows the Father except the Son and any one to whom the Son chooses to reveal him.     
   28 Come to me, all who labor and are heavy laden, and I will give you rest.     
   29 Take my yoke upon you, and learn from me; for I am gentle and lowly in heart, and you will find rest for your souls.     
   30 For my yoke is easy, and my burden is light.”

 

REGULAR READINGS ਛੱਬੀਵਾਂ ਸਧਾਰਨ ਸ਼ੁੱਕਰਵਾਰ

Fri-26th WEEK IN ORDINARY TIME

Jb 38:1. 12-21; 40:3-5; Ps 139:1-3; Lk 10:13-16

 ਪਹਿਲਾ ਪਾਠ

  ਅਯੂਬ 38:1, 12-21, 40:3-5

1 ਤਦ ਪ੍ਰਭੂ ਵਾਵਰੋਲੇ ਵਿੱਚੋਂ ਅਯੂਬ ਨਾਲ ਬੋਲਿਆ ਅਤੇ ਕਿਹਾ:

12 ਅਯੂਬ, ਕੀ ਕਦੀ ਤੂੰ ਆਪਣੇ ਜੀਵਨ ਵਿੱਚ, ਚੜ੍ਹਦੇ ਦਿਨ ਸਵੇਰ ਨੂੰ ਆਗਿਆ ਦਿੱਤੀ ਹੈ,

13 ਕੀ ਕਦੀ ਤੂੰ ਇਸ ਨੂੰ ਆਗਿਆ ਦਿੱਤੀ ਹੈ, ਕਿ ਇਹ ਧਰਤੀ ਦੀ ਚਾਦਰ ਨੂੰ ਫੜ ਲਵੇ, ਕਿ ਦੁਸ਼ਟ ਇਸ ਵਿੱਚੋਂ ਬਾਹਰ ਡਿੱਗ ਪੈਣ?

14 ਉਹ ਠੱਪੇ ਦੇ ਹੇਠਲੀ ਚੀਕਨੀ ਮਿੱਟੀ ਦੇ ਵਾਂਗ ਬਦਲ ਜਾਂਦਾ ਹੈ, ਅਤੇ ਕੱਪੜੇ ਦੇ ਵਾਂਗ ਰੰਗੇ ਜਾਂਦੇ ਹਨ।

15 ਦੁਸ਼ਟ ਨੂੰ ਦਿਨ ਦੀ ਲੋਅ ਚੰਗੀ ਨਹੀਂ ਲੱਗਦੀ, ਅਤੇ ਉਸ ਦੀਆਂ ਹੰਕਾਰੀਆਂ ਬਾਹਾਂ ਟੁੱਟ ਜਾਦੀਆਂ ਹਨ।

16 ਕੀ ਤੂੰ ਕਦੀ ਸਾਗਰ ਦੇ ਹੇਠ ਫੁੱਟਣ ਵਾਲੇ ਚਸ਼ਮਿਆਂ ਦੀ ਤਹਿ ਤਕ ਗਿਆ ਹੈ ਜਾਂ ਸਾਗਰ ਦੀ ਤਹਿ ਉੱਤੇ ਚਲਿਆ ਹੈ?

17 ਕੀ ਕਿਸੇ ਨੇ ਤੈਨੂੰ ਉਹ ਫਾਟਕ ਦਿਖਾਏ ਹਨ, ਜੋ ਮੁਰਦਿਆਂ ਦੇ ਹਨੇਰੇ ਸੰਸਾਰ ਦੀ ਰਖਵਾਲੀ ਲਈ ਲਾਏ ਗਏ ਹਨ।

18 ਕੀ ਤੈਨੂੰ ਸੰਸਾਰ ਦੇ ਫੈਲਾਓ ਦਾ ਪਤਾ ਹੈ? ਜੇਕਰ ਤੂੰ ਜਾਣਦਾ ਹੈ, ਤਾਂ ਮੈਨੂੰ ਦੱਸ।

19 ਕੀ ਤੂੰ ਚਾਨਣ ਦੇ ਰਹਿਣ ਦੀ ਥਾਂ ਨੂੰ ਜਾਣਦਾ ਹੈ? ਕੀ ਤੂੰ ਹਨੇਰੇ ਦਾ ਨਿਵਾਸ ਜਾਣਦਾ ਹੈ?

20 ਕੀ ਤੂੰ ਉਹਨਾਂ ਨੂੰ ਦੱਸ ਸਕਦਾ ਹੈ; ਕਿ ਕਿੰਨਾ ਹੋਰ ਅੱਗੇ ਜਾਣ ਅਤੇ ਫਿਰ ਪਿੱਛੋਂ ਮੁੜ ਜਾਣ?

21 ਮੈਂ ਸੱਚੀ ਜਾਣਦਾ ਹਾਂ ਕਿ ਤੂੰ ਦੱਸ ਸਕਦਾ ਹੈ; ਕਿਉਂਕਿ ਤੇਰੀ ਉਮਰ ਬਹੁਤ ਲੰਮੀ ਹੈ; ਅਤੇ ਤੂੰ ਉਸ ਸਮੇਂ ਉੱਥੇ ਸੀ, ਜਦੋਂ ਸੰਸਾਰ ਰਚਿਆ ਗਿਆ ਸੀ

 ਅਯੂਬ:

3-4 ਮੈਂ ਤਾਂ ਕੁਝ ਵੀ ਨਹੀਂ, ਮੈਂ ਤੈਨੂੰ ਕੀ ਉੱਤਰ ਦੇ ਸਕਦਾ ਹਾਂ, ਮੈਂ ਆਪਣਾ ਮੂੰਹ ਬੰਦ ਹੀ ਰੱਖਾਂਗਾ।

5 ਮੈਂ ਪਹਿਲਾਂ ਹੀ ਲੋੜ ਤੋਂ ਅਧਿਕ ਬੋਲ ਚੁੱਕਾ ਹਾਂ।

 ਜ਼ਬੂਰ 139:1-3 (A-372)

ਹੇ ਪ੍ਰਭੂ ਤੂੰ ਮੈਨੂੰ ਪਰਖਿਆ ਤੇ ਜਾਣਿਆ ਹੈ।

ਜੈਕਾਰਾ (ਜ਼ਬੂਰ 94:8)

ਹੱਲੇਲੂਯਾਹ, ਹੱਲੇਲੂਯਾਹ! ਅੱਜ ਤੁਸੀਂ ਆਪਣੇ ਮਨ ਸਖਤ ਨਾ ਕਰੋ, ਪਰ ਪ੍ਰਭੂ ਦੀ ਆਵਾਜ਼ ਨੂੰ ਸੁਣੋ। ਹੱਲੇਲੂਯਾਹ!

  ਅੰਜੀਲ

  ਲੂਕਾ 10:13-16 

 

13 ਧਿੱਕਾਰ ਤੈਨੂੰ, ਖੋਰਾਜ਼ੀਨ! ਧਿੱਕਾਰ ਤੈਨੂੰ, ਬੇਤਸੈਦਾ! ਕਿਉਂਕਿ ਜੋ ਮਹਾਨ ਕੰਮ ਤੇਰੇ ਵਿੱਚ ਕੀਤੇ ਗਏ ਹਨ, ਜੇਕਰ ਉਹ ਤੀਰੂਸ ਅਤੇ ਸਿਦੋਨ ਵਿੱਚ ਕੀਤੇ ਹੁੰਦੇ ਤਾਂ ਉਹਨਾਂ ਨੇ ਬਹੁਤ ਸਮਾਂ ਪਹਿਲਾਂ ਟਾਟ ਪਹਿਨ ਕੇ ਅਤੇ ਸੁਆਹ ਵਿੱਚ ਬੈਠ ਕੇ ਪਛਤਾਵਾ ਕੀਤਾ ਹੁੰਦਾ।

14 ਪਰ ਨਿਆਂ ਦੇ ਸਮੇਂ ਤੀਰੂਸ ਅਤੇ ਸਿਦੋਨ ਦੀ ਹਾਲਤ ਤੁਹਾਡੇ ਨਾਲੋਂ ਜਿਆਦਾ ਸਹਿਨਯੋਗ ਹੋਵੇਗੀ।

15 ਅਤੇ ਤੂੰ, ਕਫ਼ਰਨਾਉਮ! ਕੀ ਤੂੰ ਸਵਰਗਾਂ ਤੱਕ ਉੱਚਾ ਕੀਤਾ ਜਾਵੇਗਾ? ਨਹੀਂ, ਤੂੰ ਤਾਂ ਪਤਾਲ਼ ਤੱਕ ਥੱਲੇ ਧਕੇਲਿਆ ਜਾਵੇਗਾ।

16ਜੋ ਤੁਹਾਡੀ ਸੁਣਦਾ ਹੈ, ਉਹ ਮੇਰੀ ਸੁਣਦਾ ਹੈ ਅਤੇ ਜੋ ਤੁਹਾਨੂੰ ਸਵੀਕਾਰ ਨਹੀਂ ਕਰਦਾ, ਉਹ ਮੈਨੂੰ ਸਵੀਕਾਰ ਨਹੀਂ ਕਰਦਾ ਅਤੇ ਜੋ ਮੈਨੂੰ ਸਵੀਕਾਰ ਨਹੀਂ ਕਰਦਾ, ਉਹ ਉਸਨੂੰ ਸਵੀਕਾਰ ਨਹੀਂ ਕਰਦਾ, ਜਿਸਨੇ ਮੈਨੂੰ ਘੱਲਿਆ ਹੈ।

First Reading  

  Jb 38:1. 12-21; 40:3-5 

1 Then the Lord answered Job out of the whirlwind:

12 Have you commanded the morning since your days began,

and caused the dawn to know its place,

13 that it might take hold of the skirts of the earth,

and the wicked be shaken out of it?

14 It is changed like clay under the seal,

and it is dyed like a garment.

15 From the wicked their light is withheld,

and their uplifted arm is broken.

16 Have you entered into the springs of the sea,

or walked in the recesses of the deep?

17 Have the gates of death been revealed to you,

or have you seen the gates of deep darkness?

18 Have you comprehended the expanse of the earth?

Declare, if you know all this.

19 Where is the way to the dwelling of light,

and where is the place of darkness,

20 that you may take it to its territory

and that you may discern the paths to its home?

21 You know, for you were born then,

and the number of your days is great!

3 Then Job answered the Lord:

4 “Behold, I am of small account; what shall I answer thee?

I lay my hand on my mouth.

5 I have spoken once, and I will not answer;

twice, but I will proceed no further.”

Psalm 139:1-3. 7-8. 9-10. 13-14ab

O Lord, thou hast searched me and known me!

Gospel Acclamation (Psalms 94:8)

Alleluia, alleluia! Harden not your hearts today, but listen to the voice of the Lord. Alleluia!

  Gospel

  Lk 10:13-16

13 Woe to you, Chorazin! woe to you, Beth-saida! for if the mighty works done in you had been done in Tyre and Sidon, they would have repented long ago, sitting in sackcloth and ashes.

14 But it shall be more tolerable in the judgment for Tyre and Sidon than for you.

15 And you, Caperna-um, will you be exalted to heaven? You shall be brought down to Hades.

16 “He who hears you hears me, and he who rejects you rejects me, and he who rejects me rejects him who sent me.”