3 ਅਕਤੂਬਰ

 

Thu-26th WEEK IN ORDINARY TIME

Jb 19:21-27; Ps 27:7-8; Lk 10:1-12

 3 ਅਕਤੂਬਰ, ਛੱਬੀਵਾਂ ਸਧਾਰਨ ਵੀਰਵਾਰ

ਪਹਿਲਾ ਪਾਠ

ਅਯੂਬ 19:21-27

 21 ਤੁਸੀਂ ਤਾਂ ਮੇਰੇ ਮਿੱਤਰ ਹੋ, ਤੁਸੀਂ ਮੇਰੇ ਉੱਤੇ ਤਰਸ ਖਾਓ, ਕਿਉਂਕਿ ਮੇਰੇ ਉੱਤੇ ਪਰਮੇਸ਼ਵਰ ਦੀ ਮਾਰ ਪਈ ਹੈ।

22 ਤੁਸੀਂ ਪਰਮੇਸ਼ਵਰ ਦੀ ਤਰ੍ਹਾਂ ਮੈਨੂੰ ਕਿਉਂ ਮਾਰ ਰਹੇ ਹੋ? ਕੀ ਤੁਸੀਂ ਮੈਨੂੰ ਅੱਗੇ ਘੱਟ ਪੀੜ ਦਿੱਤੀ ਹੈ?

23 ਕਾਸ਼ ਕਿ ਮੇਰੇ ਸ਼ਬਦਾਂ ਨੂੰ ਕੋਈ ਯਾਦ ਰੱਖੇ, ਅਤੇ ਇਹਨਾਂ ਨੂੰ ਪੁਸਤਕ ਵਿੱਚ ਲਿਖ ਦੇਵੇ।

24 ਇਹਨਾਂ ਨੂੰ ਲੋਹੇ ਦੀ ਕਲਮ ਨਾਲ, ਚੱਟਾਨ ਦੇ ਵਿੱਚ ਹਮੇਸ਼ਾ ਦੇ ਲਈ ਉੱਕਰ ਦਿੱਤਾ ਜਾਵੇ।

25 ਮੈਂ ਜਾਣਦਾ ਹਾਂ ਕਿ ਮੇਰਾ ਛੁਟਕਾਰਾ ਦੇਣ ਵਾਲਾ ਜੀਉਂਦਾ ਹੈ, ਉਹ ਅੰਤ ਵਿੱਚ ਆ ਕੇ ਮੇਰਾ ਬਚਾ ਕਰੇਗਾ।

26 ਮੇਰੇ ਸਰੀਰ ਦੀ ਚਮੜੀ ਬੇਸ਼ਕ ਸੁੱਕ ਜਾਵੇ, ਜੇਕਰ ਇਹ ਸਰੀਰ ਨਾ ਵੀ ਹੋਵੇ, ਤਾਂ ਮੈਂ ਫਿਰ ਵੀ ਪਰਮੇਸ਼ਵਰ ਦੇ ਦਰਸ਼ਨ ਕਰਾਂਗਾ।

27 ਮੈਂ ਆਪ ਇਹਨਾਂ ਅੱਖਾਂ ਨਾਲ ਉਸ ਨੂੰ ਦੇਖਾਂਗਾ, ਅਤੇ ਉਹ ਮੇਰੇ ਲਈ ਅਣਜਾਣ ਨਹੀਂ ਹੋਵੇਗਾ।

ਜ਼ਬੂਰ 27:7-8 (A-71)

ਹੇ ਪ੍ਰਭੂ, ਜਦੋਂ ਮੈਂ ਤੈਨੂੰ ਪੁਕਾਰਾਂ, ਤਾਂ ਤੂੰ ਕਿਰਪਾ ਕਰਕੇ ਮੇਰੀ ਸੁਣਨਾ ਅਤੇ ਮੈਨੂੰ ਉੱਤਰ ਦੇਣਾ।

  ਜੈਕਾਰਾ (ਮੱਤੀ 4:4)

ਹੱਲੇਲੂਯਾਹ, ਹੱਲੇਲੂਯਾਹ! ਮਨੁੱਖ ਨਿਰਾ ਰੋਟੀ ਨਾਲ ਹੀ ਨਹੀਂ, ਸਗੋਂ ਖ਼ੁਦਾ ਦੇ ਮੂੰਹੋਂ ਨਿਕਲਣ ਵਾਲੇ ਹਰ ਇੱਕ ਸ਼ਬਦ ਨਾਲ ਜੀਉਂਦਾ ਹੈਹੱਲੇਲੂਯਾਹ! 

  ਅੰਜੀਲ

  ਲੂਕਾ 10:1-12

1 ਇਸ ਤੋਂ ਬਾਅਦ, ਪ੍ਰਭੂ ਨੇ ਹੋਰ ਬਹੱਤਰ੍ਹਾਂ ਨੂੰ ਨਿਯੁਕਤ ਕੀਤਾ ਅਤੇ ਉਹਨਾਂ ਨੂੰ ਦੋ-ਦੋ ਕਰਕੇ ਆਪਣੇ ਅੱਗੇ, ਉਹਨਾਂ ਸ਼ਹਿਰਾਂ ਅਤੇ ਥਾਂਵਾਂ ਵਿੱਚ ਘੱਲਿਆ, ਜਿੱਥੇ ਉਹ ਆਪ ਜਾਣ ਵਾਲਾ ਸੀ।

2 ਉਸਨੇ ਉਹਨਾਂ ਨੂੰ ਕਿਹਾ, ‘ਫਸਲ ਤਾਂ ਬਹੁਤ ਹੈ, ਪਰ ਮਜ਼ਦੂਰ ਥੋੜ੍ਹੇ ਹਨ, ਇਸ ਲਈ ਫਸਲ ਦੇ ਮਾਲਕ ਅੱਗੇ ਪ੍ਰਾਰਥਨਾ ਕਰੋ ਕਿ ਉਹ ਆਪਣੀ ਫਸਲ ਵੱਢਣ ਲਈ ਮਜ਼ਦੂਰਾਂ ਨੂੰ ਘੱਲ ਦੇਵੇ।

3 ਤੁਸੀਂ ਆਪਣੇ ਰਾਹ ਜਾਓ। ਵੇਖੋ, ਮੈਂ ਤੁਹਾਨੂੰ ਬਘਿਆੜਾਂ ਵਿੱਚ (ਭੇਡਾਂ ਦੇ) ਲੇਲਿਆਂ ਵਾਂਗ ਘੱਲਦਾ ਹਾਂ

4 ਨਾ ਬਟੂਆ, ਨਾ ਝੋਲੀ, ਨਾ ਜੁੱਤੀ ਲੈਣਾ ਅਤੇ ਰਾਹ ਵਿੱਚ ਕਿਸੇ ਨੂੰ ਸਲਾਮ ਨਾ ਕਰਨਾ।

5 ਜਿਸ ਘਰ ਵਿੱਚ ਵੀ ਤੁਸੀਂ ਵੜੋ ਤਾਂ ਪਹਿਲਾਂ ਇਹ ਕਹੋ, ‘ਇਸ ਘਰ ਨੂੰ ਸ਼ਾਂਤੀ ਮਿਲੇ।

6 ਜੇਕਰ ਉੱਥੇ ਸ਼ਾਂਤੀ ਦੇ ਯੋਗ ਕੋਈ ਹੋਵੇਗਾ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ। ਪਰ ਜੇਕਰ ਨਹੀਂ ਹੈ, ਤਾਂ ਉਹ ਤੁਹਾਡੇ ਕੋਲ ਮੁੜ ਆਵੇਗੀ।

7 ਉਸੇ ਘਰ ਵਿੱਚ ਠਹਿਰੇ ਰਹੋ ਅਤੇ ਜੋ ਕੁਝ ਉਹ ਦੇਣ, ਉਹੀ ਖਾਓ ਅਤੇ ਪੀਓ, ਕਿਉਂਕਿ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਘਰ-ਘਰ ਨਾ ਫਿਰਨਾ।

8 ਜਦੋਂ ਤੁਸੀਂ ਕਿਸੇ ਸ਼ਹਿਰ ਵਿੱਚ ਦਾਖਲ ਹੁੰਦੇ ਹੋ ਅਤੇ ਲੋਕ ਤੁਹਾਡਾ ਸੁਆਗਤ ਕਰਦੇ ਹਨ ਤਾਂ ਜੋ ਕੁਝ ਤੁਹਾਡੇ ਅੱਗੇ ਪਰੋਸਿਆ ਜਾਂਦਾ ਹੈ, ਉਹ ਖਾਓ।

9 ਉਸ ਸ਼ਹਿਰ ਦੇ ਬੀਮਾਰਾਂ ਨੂੰ ਚੰਗਾ ਕਰੋ ਅਤੇ ਉਹਨਾਂ ਨੂੰ ਕਹੋ, ‘ਖ਼ੁਦਾ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।

10 ਪਰ ਜਦੋਂ ਤੁਸੀਂ ਕਿਸੇ ਸ਼ਹਿਰ ਵਿੱਚ ਦਾਖਲ ਹੁੰਦੇ ਹੋ ਅਤੇ ਲੋਕ ਤੁਹਾਡਾ ਸੁਆਗਤ ਨਹੀਂ ਕਰਦੇ ਤਾਂ ਉਸ ਸ਼ਹਿਰ ਦੀਆਂ ਗਲੀਆਂ ਵਿੱਚੋਂ ਨਿਕਲ ਕੇ ਕਹਿਣਾ,

11ਸਾਡੇ ਪੈਰਾਂ ਨੂੰ ਲੱਗੀ ਤੁਹਾਡੇ ਸ਼ਹਿਰ ਦੀ ਧੂੜ ਵੀ ਤੁਹਾਡੇ ਖਿਲਾਫ਼ ਗਵਾਹੀ ਲਈ ਅਸੀਂ ਝਾੜ ਦਿੰਦੇ ਹਾਂ। ਫਿਰ ਵੀ ਇਹ ਜਾਣ ਲਵੋ ਕਿ ਖ਼ੁਦਾ ਦਾ ਰਾਜ ਨੇੜੇ ਆ ਗਿਆ ਹੈ।

12 ਮੈਂ ਤੁਹਾਨੂੰ ਕਹਿੰਦਾ ਹਾਂ, ਉਸ ਦਿਨ ਉਸ ਸ਼ਹਿਰ ਦੀ ਤੁਲਨਾ ਵਿੱਚ ਸੋਦੋਮ ਦੀ ਹਾਲਤ ਜਿਆਦਾ ਸਹਿਨਯੋਗ ਹੋਵੇਗੀ।

First Reading  

  Jb 19:21-27

 

21 Have pity on me, have pity on me, O you my friends,

for the hand of God has touched me!

22 Why do you, like God, pursue me?

Why are you not satisfied with my flesh?

23 Oh that my words were written!

Oh that they were inscribed in a book!

24 Oh that with an iron pen and lead

they were graven in the rock for ever!

25 For I know that my Redeemer lives,

and at last he will stand upon the earth;

26 and after my skin has been thus destroyed,

then from my flesh I shall see God,

27 whom I shall see on my side,

and my eyes shall behold, and not another.

My heart faints within me!

Psalm 27:7-8a. 8b-9abc. 13-14

Hear, O Lord, when I cry aloud, be gracious to me and answer me! 

  Gospel Acclamation (Mt 4:4)

Alleluia, alleluia! Man does not live on bread alone, but on every word that comes from the mouth of God. Alleluia!

Gospel

  Lk 10:1-12

1 After this the Lord appointed seventy others, and sent them on ahead of him, two by two, into every town and place where he himself was about to come.

2 And he said to them, The harvest is plentiful, but the laborers are few; pray therefore the Lord of the harvest to send out laborers into his harvest.

3 Go your way; behold, I send you out as lambs in the midst of wolves.

4 Carry no purse, no bag, no sandals; and salute no one on the road.

5 Whatever house you enter, first say, ‘Peace be to this house!’

6 And if a son of peace is there, your peace shall rest upon him; but if not, it shall return to you.

7 And remain in the same house, eating and drinking what they provide, for the laborer deserves his wages; do not go from house to house.

8 Whenever you enter a town and they receive you, eat what is set before you;

9 heal the sick in it and say to them, ‘The kingdom of God has come near to you.’

10 But whenever you enter a town and they do not receive you, go into its streets and say,

11 ‘Even the dust of your town that clings to our feet, we wipe off against you; nevertheless know this, that the kingdom of God has come near.’

12 I tell you, it shall be more tolerable on that day for Sodom than for that town.