5 ਅਕਤੂਬਰ

 

Sat-26th WEEK IN ORDINARY TIME

Jb 42:1-3. 5-6. 12-17; Ps 119:66; Lk 10:17-24

5 ਅਕਤੂਬਰ, ਛੱਬੀਵਾਂ ਸਧਾਰਨ ਸ਼ਨੀਵਾਰ

  ਪਹਿਲਾ ਪਾਠ

  ਅਯੂਬ 42:1-3, 5-6, 12-17

1 ਅਯੂਬ ਨੇ ਪ੍ਰਭੂ ਨੂੰ ਉੱਤਰ ਦਿੱਤਾ:

2 ਪ੍ਰਭੂ ਮੈਂ ਜਾਣਦਾ ਹਾਂ ਕਿ ਤੂੰ ਸਰਵ ਸ਼ਕਤੀਮਾਨ ਹੈ, ਅਤੇ ਤੂੰ ਆਪਣਾ ਹਰ ਉਦੇਸ਼ ਪੂਰਾ ਕਰਦਾ ਹੈ।

3 ਤੂੰ ਮੈਨੂੰ ਕਿਹਾ ਹੈ ਕਿ ਮੈਂ ਤੇਰੀ ਬੁੱਧੀ ਬਾਰੇ ਕਿਉਂ ਸਵਾਲ ਪੁੱਛਿਆ ਹੈ, ਜਦੋਂ ਕਿ ਮੈਂ ਕੁਝ ਵੀ ਨਹੀਂ ਜਾਣਦਾ ਹਾਂ, ਮੈਂ ਉਸ ਚੀਜ਼ ਬਾਰੇ ਪੁੱਛਿਆ ਹੈ, ਜਿਸ ਬਾਰੇ ਮੈਂ ਕੁਝ ਵੀ ਨਹੀਂ ਜਾਣਦਾ ਹਾਂ, ਜੋ ਮੇਰੇ ਲਈ ਬਹੁਤ ਹੀ ਅਦਭੁਤ ਹੈ।

5 ਤਦ ਮੈਂ ਜੋ ਦੂਜਿਆਂ ਤੋਂ ਸੁਣਿਆ ਸੀ, ਉਹ ਹੀ ਜਾਣਦਾ ਸਾਂ, ਪਰ ਹੁਣ ਤਾਂ ਮੈਂ ਆਪ ਤੈਨੂੰ ਦੇਖ ਲਿਆ ਹੈ।

6 ਮੈਂ ਆਪਣੇ ਸਭ ਭੈੜੇ ਬੋਲਾਂ ਦੇ ਲਈ ਸ਼ਰਮਿੰਦਾ ਹਾਂ, ਅਤੇ ਸਭ ਦੇ ਲਈ ਮਿੱਟੀ ਤੇ ਸੁਆਹ ਵਿੱਚ ਬੈਠ ਕੇ ਪਛਤਾਵਾ ਕਰਦਾ ਹਾਂ।

12 ਪ੍ਰਭੂ ਨੇ ਅਯੂਬ ਦੇ ਪਿੱਛਲੇ ਜੀਵਨ ਨਾਲੋਂ ਉਸ ਨੂੰ ਪਹਿਲਾਂ ਤੋਂ ਵੱਧ ਅਸੀਸਤ ਕੀਤਾ। ਅਯੂਬ ਕੋਲ ਚੌਦਾਂ ਹਜ਼ਾਰ ਭੇਡਾਂ, ਛੇ ਹਜ਼ਾਰ ਊਠ, ਦੋ ਹਜ਼ਾਰ ਬਲਦ, ਅਤੇ ਇਕ ਹਜ਼ਾਰ ਗਧੇ ਸਨ।

13 ਉਸ ਦੇ ਸੱਤ ਪੁੱਤਰ ਅਤੇ ਤਿੰਨ ਪੁੱਤਰੀਆਂ ਸਨ।

14 ਉਸ ਨੇ ਪਹਿਲੀ ਪੁੱਤਰੀ ਦਾ ਨਾਂ ਯਮੀਯਾਹ, ਦੂਜੀ ਦਾ ਕਸੀਆਹ ਅਤੇ ਤੀਜੀ ਦਾ ਕਰਨ-ਹੱਪੂਕ ਰੱਖਿਆ।

15 ਅਯੂਬ ਦੀਆਂ ਪੁੱਤਰੀਆਂ ਨਾਲੋਂ, ਉਸ ਸਮੇਂ ਸੰਸਾਰ ਭਰ ਵਿੱਚ ਹੋਰ ਕੋਈ ਔਰਤ ਵੱਧ ਸੁੰਦਰ ਨਹੀਂ ਸੀ। ਉਹਨਾਂ ਦੇ ਪਿਤਾ ਨੇ, ਉਹਨਾਂ ਨੂੰ ਉਹਨਾਂ ਦੇ ਭਰਾਵਾਂ ਨਾਲ ਬਰਾਬਰ ਆਪਣੀ ਜਾਇਦਾਦ ਦਾ ਹਿੱਸਾ ਦਿੱਤਾ।

16 ਇਸ ਦੇ ਪਿੱਛੋਂ ਅਯੂਬ ਇਕ ਸੋ ਚਾਲ਼ੀ ਸਾਲ ਜੀਉਂਦਾ ਰਿਹਾ ਅਤੇ ਉਸ ਨੇ ਆਪਣੇ ਪੌਤਰੇ-ਪੌਤੀਆਂ ਨੂੰ ਚੰਗੀ ਤਰ੍ਹਾਂ ਨਾਲ ਦੇਖਿਆ।

17 ਸੋ ਉਹ ਲੰਮੀ ਉਮਰ ਭੋਗ ਕੇ ਮਰਿਆ।

ਜ਼ਬੂਰ 119:66,130 (A-331)

ਤੂੰ ਮੈਨੂੰ ਆਪਣੇ ਭਲੇ ਨਿਆਂ ਅਤੇ ਬੁੱਧ ਬਾਰੇ ਸਿਖਾ, ਕਿਉਂਕਿ ਮੈਂ ਤੇਰੇ ਹੁਕਮਾਂ ਦੀ ਪਾਲਨਾ ਕੀਤੀ ਹੈ।

ਜੈਕਾਰਾ (ਮੱਤੀ 11:25)

ਹੱਲੇਲੂਯਾਹ, ਹੱਲੇਲੂਯਾਹ! ਐ ਬਾਪ, ਸਵਰਗ ਅਤੇ ਧਰਤੀ ਦੇ ਪ੍ਰਭੂ! ਮੈਂ ਤੇਰਾ ਧੰਨਵਾਦ ਕਰਦਾ ਹਾਂ, ਕਿ ਤੂੰ ਬਾਦਸ਼ਾਹਤ ਦਾ ਰਾਜ ਨਿਆਣਿਆਂ ਤੇ ਪਰਗਟ ਕੀਤਾ ਹੈ। ਹੱਲੇਲੂਯਾਹ!

ਅੰਜੀਲ

ਲੂਕਾ 10:17-24

17 ਬਹੱਤਰ ਖੁਸ਼ੀ-ਖੁਸ਼ੀ, ਇਹ ਕਹਿੰਦੇ ਹੋਏ ਵਾਪਸ ਆਏ, ‘ਪ੍ਰਭੂ, ਤੁਹਾਡੇ ਨਾਂ ਤੇ ਬਦਰੂਹਾਂ ਵੀ ਸਾਡੇ ਅਧੀਨ ਹਨ।

18 ਉਸਨੇ ਉਹਨਾਂ ਨੂੰ ਕਿਹਾ, ‘ਮੈਂ ਸ਼ੈਤਾਨ ਨੂੰ ਬਿਜਲੀ ਵਾਂਗ ਅਕਾਸ਼ੋਂ ਡਿੱਗਦੇ ਵੇਖਿਆ।

19 ਵੇਖੋ, ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਉੱਤੇ ਚੱਲਣ ਦਾ ਅਤੇ ਦੁਸ਼ਮਣ ਦੀ ਸਭ ਸ਼ਕਤੀ ਉੱਤੇ ਇਖਤਿਆਰ ਦਿੱਤਾ ਹੈ ਅਤੇ ਕੁਝ ਵੀ ਤੁਹਾਨੂੰ ਹਾਨੀ ਨਹੀਂ ਪਹੁੰਚਾਏਗਾ।

20 ਫਿਰ ਵੀ, ਇਸ ਲਈ ਖੁਸ਼ ਨਾ ਹੋਵੋ ਕਿ ਬਦਰੂਹਾਂ ਤੁਹਾਡੇ ਅਧੀਨ ਹਨ, ਸਗੋਂ ਇਸ ਲਈ ਖੁਸ਼ ਹੋਵੋ ਕਿ ਤੁਹਾਡੇ ਨਾਂ ਸਵਰਗ ਵਿੱਚ ਲਿਖੇ ਗਏ ਹਨ।

21 ਉਸੇ ਸਮੇਂ ਰੂਹਪਾਕ ਵਿੱਚ ਅਨੰਦਿਤ ਹੋ ਕੇ ਉਸਨੇ ਕਿਹਾ, ‘ਐ ਬਾਪ! ਸਵਰਗ ਅਤੇ ਧਰਤੀ ਦੇ ਪ੍ਰਭੂ! ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਹਨਾਂ ਗੱਲਾਂ ਨੂੰ ਬੁੱਧੀਮਾਨਾਂ ਅਤੇ ਸਮਝਦਾਰਾਂ ਤੋਂ ਲੁਕਾ ਕੇ ਰੱਖਿਆ ਅਤੇ ਉਹਨਾਂ ਨੂੰ ਬੱਚਿਆਂ ਉੱਤੇ ਪਰਗਟ ਕੀਤਾ ਹੈ। ਹਾਂ, ਬਾਪ! ਇਹੀ ਤੁਹਾਡੀ ਪਵਿੱਤਰ ਇੱਛਾ ਸੀ।

22 ਮੇਰੇ ਬਾਪ ਵੱਲੋਂ ਸਭ ਕੁਝ ਮੈਨੂੰ ਸੌਂਪ ਦਿੱਤਾ ਗਿਆ ਹੈ। ਕੋਈ ਵੀ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਸਿਵਾਏ ਬਾਪ ਦੇ ਜਾਂ ਬਾਪ ਕੌਣ ਹੈ ਸਿਵਾਏ ਪੁੱਤਰ ਦੇ ਅਤੇ ਉਹ ਜਿਸ ਉੱਤੇ ਪੁੱਤਰ ਉਸਨੂੰ ਪਰਗਟ ਕਰਨ ਦੀ ਮਿਹਰ ਕਰਦਾ ਹੈ।

23 ਫਿਰ ਉਸਨੇ ਆਪਣੇ ਚੇਲਿਆਂ ਵੱਲ ਮੁੜ ਕੇ ਉਹਨਾਂ ਨੂੰ ਨਿੱਜੀ ਤੌਰ ਤੇ ਕਿਹਾ, ‘ਧੰਨ ਹਨ ਉਹ ਅੱਖਾਂ ਜੋ ਉਹ ਵੇਖਦੀਆਂ ਹਨ, ਜਿਸਨੂੰ ਤੁਸੀਂ ਵੇਖ ਰਹੇ ਹੋ!

24 ਕਿਉਂਕਿ ਮੈਂ ਕਹਿੰਦਾ ਹਾਂ, ਬਹੁਤ ਸਾਰੇ ਨਬੀ ਅਤੇ ਰਾਜਾ ਉਸਨੂੰ ਵੇਖਣਾ ਚਾਹੁੰਦੇ ਸਨ, ਜੋ ਤੁਸੀਂ ਵੇਖ ਰਹੇ ਹੋ! ਪਰ ਉਹਨਾਂ ਨੇ ਨਾ ਵੇਖਿਆ ਅਤੇ ਉਹ ਉਸਨੂੰ ਸੁਣਨਾ ਚਾਹੁੰਦੇ ਸਨ, ਜੋ ਤੁਸੀਂ ਸੁਣ ਰਹੇ ਹੋ ਪਰ ਉਹਨਾਂ ਨੇ ਉਸਨੂੰ ਨਾ ਸੁਣਿਆ।

First Reading

Jb 42:1-3. 5-6. 12-17

1 Job answered the Lord:

2 “I know that thou canst do all things,

and that no purpose of thine can be thwarted.

3 ‘Who is this that hides counsel without knowledge?’

Therefore I have uttered what I did not understand,

things too wonderful for me, which I did not know.

5 I had heard of thee by the hearing of the ear,

but now my eye sees thee;

6 therefore I despise myself,

and repent in dust and ashes.”

12 And the Lord blessed the latter days of Job more than his beginning; and he had fourteen thousand sheep, six thousand camels, a thousand yoke of oxen, and a thousand she-asses.

13 He had also seven sons and three daughters.

14 And he called the name of the first Jemimah; and the name of the second Keziah; and the name of the third Keren-happuch.

15 And in all the land there were no women so fair as Job’s daughters; and their father gave them inheritance among their brothers.

16 And after this Job lived a hundred and forty years, and saw his sons, and his sons’ sons, four generations.

17 And Job died, an old man, and full of days.

Psalm 119:66, 130

Teach me good judgment and knowledge, for I believe in thy commandments.

Gospel Acclamation (Mt 11:25)

Alleluia, alleluia! Blessed are you, Father, Lord of heaven and earth, for revealing the mysteries of the kingdom to mere children. Alleluia!

Gospel

Lk 10:17-24

17 The seventy returned with joy, saying, “Lord, even the demons are subject to us in your name!”

18 And he said to them, “I saw Satan fall like lightning from heaven.

19 Behold, I have given you authority to tread upon serpents and scorpions, and over all the power of the enemy; and nothing shall hurt you.

20 Nevertheless do not rejoice in this, that the spirits are subject to you; but rejoice that your names are written in heaven.”

21 In that same hour he rejoiced in the Holy Spirit and said, “I thank thee, Father, Lord of heaven and earth, that thou hast hidden these things from the wise and understanding and revealed them to babes; yea, Father, for such was thy gracious will.

22 All things have been delivered to me by my Father; and no one knows who the Son is except the Father, or who the Father is except the Son and any one to whom the Son chooses to reveal him.”

 

23 Then turning to the disciples he said privately, “Blessed are the eyes which see what you see!

24 For I tell you that many prophets and kings desired to see what you see, and did not see it, and to hear what you hear, and did not hear it.”