07 APRIL, MONDAY
ਪਹਿਲਾ ਪਾਠ
ਦਾਨੀਏਲ 13:1-9,15-17,19-30,33-62
1 ਉਸ ਸਮੇਂ ਬਾਬਿਲੋਨਿਯਾ ਵਿੱਚ
ਯੋਆਕਿਮ ਨਾਂ ਦਾ ਇੱਕ ਮਨੁੱਖ ਰਹਿੰਦਾ ਸੀ |
2 ਉਸਦਾ ਵਿਆਹ ਹਿਲਕੀਯਾਹ ਦੀ
ਪੁੱਤਰੀ ਸੂਸੱਨਾ ਨਾਲ ਹੋਇਆ ਸੀ। ਉਹ ਬਹੁਤ ਹੀ ਸੁੰਦਰ ਅਤੇ ਖ਼ੁਦਾ ਦਾ ਡਰ ਰੱਖਣ ਵਾਲੀ ਔਰਤ ਸੀ।
3 ਉਸਦੇ ਮਾਤਾ-ਪਿਤਾ ਬਹੁਤ ਹੀ
ਧਾਰਮਿਕ ਵਿਚਾਰਾਂ ਵਾਲੇ ਸਨ। ਉਹਨਾਂ ਨੇ ਆਪਣੀ ਧੀ ਦਾ ਪਾਲਣ-ਪੋਸ਼ਣ ਮੂਸਾ ਨਬੀ ਦੇ ਵਿਧਾਨ ਵਿੱਚ
ਦਿੱਤੇ ਨਿਯਮਾਂ ਅਨੁਸਾਰ ਕੀਤਾ।
4 ਯੋਆਕਿਮ ਬਹੁਤ ਹੀ ਅਮੀਰ
ਆਦਮੀ ਸੀ, ਉਸਦੇ ਘਰ ਦੇ ਨੇੜੇ ਹੀ ਉਸਦਾ ਇੱਕ ਬਹੁਤ ਸੁੰਦਰ ਅਤੇ ਵੱਡਾ ਬਾਗ ਸੀ।
ਸਾਰੇ ਯਹੂਦੀ ਉਸਦੇ ਘਰ ਆਉਂਦੇ ਅਤੇ ਉਸਦਾ ਬਹੁਤ ਸਨਮਾਨ ਕਰਦੇ ਸਨ।
5 ਉਹਨਾਂ ਦਿਨਾਂ ਵਿੱਚ ਲੋਕਾਂ
ਨੇ ਆਪਣੇ ਵਿੱਚੋਂ ਦੋ ਸਿਆਣੇ ਆਦਮੀਆਂ ਨੂੰ ਆਪਣਾ ਪ੍ਰਧਾਨ ਚੁਣਿਆ। ਇਹੋ ਜਿਹੇ ਲੋਕਾਂ ਬਾਰੇ ਹੀ
ਪ੍ਰਭੂ ਨੇ ਕਿਹਾ ਸੀ, “ਬਾਬਿਲੋਨਿਯਾ ਵਿੱਚੋਂ ਅਧਰਮ, ਝੂਠੇ ਨਿਆਂ ਕਰਨ ਵਾਲਿਆਂ ਦੇ ਨਾਲ ਆਇਆ; ਉਹਨਾਂ ਆਗੂਆਂ ਤੋਂ, ਜੋ ਨਿਆਈ ਸਨ; ਜਿਹਨਾਂ ਨੂੰ ਲੋਕਾਂ ਦੀ ਅਗਵਾਈ ਕਰਨ ਦੀ ਜੁੰਮੇਵਾਰੀ ਸੌਂਪੀ ਗਈ ਸੀ।”
6 ਇਹ ਦੋਵੇਂ ਨਿਆਂ-ਕਰਤਾ
ਯੋਆਕਿਮ ਦੇ ਘਰ ਆਉਂਦੇ-ਜਾਂਦੇ ਰਹਿੰਦੇ ਅਤੇ ਹੋਰ ਲੋਕ ਵੀ, ਜਿਹਨਾਂ ਦਾ ਕੋਈ ਮੁਕੱਦਮਾ ਜਾਂ ਲੜਾਈ-ਝਗੜਾ ਹੁੰਦਾ, ਇੱਥੇ ਹੀ ਆ ਕੇ ਉਹਨਾਂ ਨੂੰ ਮਿਲਦੇ।
7 ਜਦੋਂ ਦੁਪਹਿਰ ਦੇ ਵੇਲੇ
ਸਾਰੇ ਲੋਕ ਚਲੇ ਜਾਂਦੇ ਤਾਂ ਸੂਸੱਨਾ ਆਪਣੇ ਪਤੀ ਦੇ ਬਾਗ ਵਿੱਚ ਸੈਰ ਕਰਨ ਲਈ ਆ ਜਾਂਦੀ।
8 ਇਹਨਾਂ ਦੋਵਾਂ ਨੇ ਕਈ ਵਾਰ
ਸੂਸੱਨਾ ਨੂੰ ਬਾਗ ਵਿੱਚ ਸੈਰ ਕਰਦੇ ਵੇਖਿਆ ਅਤੇ ਇਹਨਾਂ ਦੇ ਦਿਲ ਵਿੱਚ ਉਸ ਦੇ ਬਾਰੇ ਬੁਰੇ ਵਿਚਾਰ
ਆਉਣ ਲੱਗ ਪਏ ਅਤੇ ਇਹ ਦੋਵੇਂ ਉਸਨੂੰ ਹਾਸਲ ਕਰਨਾ ਚਾਹੁੰਦੇ ਸਨ।
9 ਉਹਨਾਂ ਦੇ ਦਿਲਾਂ ਵਿੱਚ ਪਾਪ
ਇੰਨੀ ਜਲਦੀ ਪੈਦਾ ਹੋਇਆ ਕਿ ਉਹ ‘ਖ਼ੁਦਾ ਦਾ ਡਰ’ ਅਤੇ ਧਾਰਮਿਕਤਾ ਨੂੰ ਭੁੱਲ ਗਏ।
15 ਉਹ ਸਹੀ ਸਮੇਂ ਦੀ ਉਡੀਕ ਕਰ
ਰਹੇ ਸਨ। ਇੱਕ ਦਿਨ ਸੂਸੱਨਾ ਆਪਣੀਆਂ ਦੋ ਦਾਸੀਆਂ ਨਾਲ ਬਾਗ ਵਿੱਚ ਆਈ। ਉਸ ਦਿਨ ਗਰਮੀ ਬਹੁਤ ਜਿਆਦਾ
ਹੋਣ ਕਰਕੇ ਸੂਸੱਨਾ ਨੇ ਉੱਥੇ ਹੀ ਇਸ਼ਨਾਨ ਕਰਨ ਦੀ ਆਪਣੀ ਇੱਛਾ ਪਰਗਟ ਕੀਤੀ।
16 ਉਸ ਸਮੇਂ ਬਾਗ ਵਿੱਚ ਹੋਰ
ਕੋਈ ਨਹੀਂ ਸੀ, ਸੂਸੱਨਾ ਨੂੰ ਵੀ ਪਤਾ ਨਹੀਂ
ਸੀ ਕਿ ਦੋਵੇਂ ਨਿਆਂ-ਕਰਤਾ ਚੋਰੀ ਲੁੱਕ ਕੇ ਉਸਨੂੰ ਦੇਖ ਰਹੇ ਸਨ।
17 ਉਸਨੇ ਦਾਸੀਆਂ ਨੂੰ ਕਿਹਾ, “ਤੁਸੀਂ ਜਾਓ ਅਤੇ ਮੇਰੇ ਲਈ ਤੇਲ ਅਤੇ ਲੇਪ ਕਰਨ ਵਾਲੀਆਂ ਚੀਜ਼ਾਂ ਲੈ ਕੇ ਆਓ, ਜਾਂਦੇ ਸਮੇਂ ਬਾਗ ਦਾ ਦਰਵਾਜਾ ਬੰਦ ਕਰ ਦੇਣਾ, ਤਾਂ ਜੋ ਮੈਂ ਇਸ਼ਨਾਨ ਕਰ ਸਕਾਂ।”
19 ਜਿਵੇਂ ਹੀ ਦਾਸੀਆਂ ਬਾਗ
ਵਿੱਚੋਂ ਬਾਹਰ ਗਈਆਂ, ਤਾਂ ਇਹ ਦੋਵੇਂ ਦੌੜ ਕੇ
ਸੂਸੱਨਾ ਕੋਲ ਖੜ੍ਹੇ ਹੋ ਗਏ
20 ਅਤੇ ਕਹਿਣ ਲੱਗੇ, “ਵੇਖ, ਬਾਗ ਦੇ ਦਰਵਾਜੇ ਬੰਦ ਹਨ, ਸਾਨੂੰ ਕੋਈ ਵੀ ਨਹੀਂ ਵੇਖ ਸਕਦਾ, ਅਸੀਂ ਤੈਨੂੰ ਦਿਲ ਤੋਂ
ਚਾਹੁੰਦੇ ਹਾਂ ਅਤੇ ਤੂੰ ਸਾਡੇ ਨਾਲ ਸੰਗ ਕਰ।
21 ਜੇਕਰ ਤੂੰ ਇਸ ਤਰ੍ਹਾਂ ਨਹੀਂ
ਕਰਦੀ ਤਾਂ ਅਸੀਂ ਤੇਰੇ ਤੇ ਇਹ ਦੋਸ਼ ਲਗਾਵਾਂਗੇ ਕਿ ਤੂੰ ਇਸ ਬਾਗ ਵਿੱਚ ਕਿਸੇ ਹੋਰ ਨੌਜਵਾਨ ਨਾਲ
ਮੌਜ-ਮਸਤੀ ਕਰ ਰਹੀ ਸੀ। ਇਸ ਕਰਕੇ ਹੀ ਤੂੰ ਦੋਵਾਂ ਦਾਸੀਆਂ ਨੂੰ ਬਾਗ ਦੇ ਪਿੱਛਲੇ ਦਰਵਾਜੇ ਰਾਹੀਂ
ਬਾਹਰ ਭੇਜ ਦਿੱਤਾ ਸੀ।”
22 ਸੂਸੱਨਾ ਨੇ ਲੰਮੀ ਆਹ ਭਰੀ
ਅਤੇ ਕਿਹਾ, “ਮੈਨੂੰ ਹੋਰ ਕੋਈ ਰਾਹ ਨਹੀਂ ਦਿਸਦਾ, ਜੇਕਰ ਮੈਂ ਇਸ ਤਰ੍ਹਾਂ ਕਰਦੀ ਹਾਂ, ਤਾਂ ਉਹ ਮੌਤ ਦੇ ਬਰਾਬਰ ਹੈ, ਜੇਕਰ ਨਹੀਂ ਕਰਦੀ, ਤਾਂ ਤੁਹਾਡੇ ਹੱਥਾਂ ਵਿੱਚੋਂ
ਬਚ ਨਹੀਂ ਸਕਦੀ।
23 ਫਿਰ ਵੀ ਮੈਂ ਪ੍ਰਭੂ ਦੇ
ਸਾਹਮਣੇ ਪਾਪ ਕਰਨ ਨਾਲੋਂ, ਪਾਪ ਰਹਿਤ ਰਹਿ ਕੇ ਤੁਹਾਡੇ
ਜਾਲ ਵਿੱਚ ਫਸ ਕੇ ਮਰਨਾ ਪਸੰਦ ਕਰਾਂਗੀ।”
24 ਫਿਰ ਉਹ ਉੱਚੀ ਅਵਾਜ਼ ’ਚ ਰੋਣ ਲੱਗ ਪਈ। ਦੋਵੇਂ ਨਿਆਂ-ਕਰਤਾ ਉਸਦੇ ਵਿਰੁੱਧ ਦੋਸ਼ ਲਾਉਣ ਲੱਗੇ
25 ਅਤੇ ਇੱਕ ਨਿਆਂ-ਕਰਤਾ ਨੇ ਜਾ
ਕੇ ਬਾਗ ਦਾ ਦਰਵਾਜਾ ਖੋਲ੍ਹ ਦਿੱਤਾ।
26 ਜਦੋਂ ਘਰ ਦੇ ਨੌਕਰਾਂ ਨੇ
ਬਾਗ ਵਿੱਚ ਰੋਲਾ ਪੈਂਦਾ ਸੁਣਿਆ ਤਾਂ ਉਹ ਦੌੜ ਕੇ ਪਿੱਛਲੇ ਦਰਵਾਜੇ ਰਾਹੀਂ ਇਹ ਵੇਖਣ ਲਈ ਆਏ ਕਿ
ਸੂਸੱਨਾ ਨੂੰ ਕੀ ਹੋਇਆ ਹੈ|
27 ਦੋਵਾਂ ਨੇ ਸੂਸੱਨਾ ਉੱਤੇ
ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਇਹ ਸੁਣ ਕੇ ਨੌਕਰ ਹੈਰਾਨ ਹੋ ਗਏ, ਕਿਉਂਕਿ ਸੂਸੱਨਾ ਇਹੋ ਜਿਹੀ ਔਰਤ ਨਹੀਂ ਸੀ। ਉਸ ਤੇ ਇਸ ਤਰ੍ਹਾਂ ਦਾ ਦੋਸ਼ ਪਹਿਲਾਂ ਕਦੀ ਨਹੀਂ
ਸੀ ਲੱਗਾ।
28 ਦੂਸਰੇ ਦਿਨ ਲੋਕ ਉਸਦੇ ਪਤੀ
ਯੋਆਕਿਮ ਦੇ ਘਰ ਇਕੱਠੇ ਹੋ ਗਏ, ਇਹ ਦੋਵੇਂ ਨਿਆਂ-ਕਰਤਾ ਵੀ
ਸੂਸੱਨਾ ਨੂੰ ਮੌਤ ਦੀ ਸਜ਼ਾ ਦਿਵਾਉਣ ਦੀ ਵਿਉਂਤ ਬਣਾ ਕੇ ਆ ਪਹੁੰਚੇ।
29 ਉਹਨਾਂ ਨੇ ਹੁਕਮ ਦਿੱਤਾ, “ਹਿਲਕੀਯਾਹ ਦੀ ਧੀ ਅਤੇ ਯੋਆਕਿਮ ਦੀ ਪਤਨੀ ਸੂਸੱਨਾ ਨੂੰ ਪੇਸ਼ ਕੀਤਾ ਜਾਵੇ।”
30 ਸੂਸੱਨਾ ਨੂੰ ਬੁਲਾਇਆ ਗਿਆ, ਉਹ ਆਪਣੇ ਮਾਂ-ਬਾਪ, ਬੱਚਿਆਂ ਅਤੇ ਰਿਸ਼ਤੇਦਾਰ ਨਾਲ
ਆ ਗਈ।
33 ਪਰ ਇਹ ਸਭ ਕੁਝ ਦੇਖ ਕੇ
ਉਸਦਾ ਪਰਿਵਾਰ ਅਤੇ ਸਾਰੇ ਰਿਸ਼ਤੇਦਾਰ ਰੋਣ ਲੱਗ ਪਏ।
34 ਫਿਰ ਇਹ ਦੋਵੇਂ ਨਿਆਂ-ਕਰਤਾ
ਲੋਕਾਂ ਦੇ ਵਿਚਕਾਰ ਉੱਠ ਕੇ ਖੜ੍ਹੇ ਹੋ ਗਏ ਅਤੇ ਉਹਨਾਂ ਨੇ ਸੂਸੱਨਾ ਦੇ ਸਿਰ ਉੱਪਰ ਆਪਣੇ ਹੱਥ ਰੱਖ
ਦਿੱਤੇ।
35 ਉਹ ਸਵਰਗ ਵੱਲ ਅੱਖਾਂ ਚੁੱਕ
ਕੇ ਰੋ ਰਹੀ ਸੀ, ਕਿਉਂਕਿ ਉਸਦੀ ਆਸ ਪ੍ਰਭੂ
ਉੱਤੇ ਸੀ।
36 ਦੋਵਾਂ ਨਿਆਂ-ਕਰਤਾਵਾਂ ਨੇ
ਕਿਹਾ, “ਜਦੋਂ ਅਸੀਂ ਕੱਲ੍ਹ ਬਾਗ ਵਿੱਚ ਸੈਰ ਕਰ ਰਹੇ ਸੀ, ਤਾਂ ਇਹ ਔਰਤ ਆਪਣੀਆਂ ਦੋ ਦਾਸੀਆਂ ਨਾਲ ਬਾਗ ਵਿੱਚ ਆਈ ਅਤੇ ਬਾਅਦ ਵਿੱਚ ਦੋਵਾਂ ਦਾਸੀਆਂ ਨੂੰ
ਬਾਹਰ ਭੇਜ ਕੇ ਇਸ ਨੇ ਬਾਗ ਦਾ ਦਰਵਾਜਾ ਬੰਦ ਕਰ ਦਿੱਤਾ।
37 ਫਿਰ ਇੱਕ ਨੌਜਵਾਨ ਜੋ ਲੁੱਕ
ਕੇ ਖੜ੍ਹਾ ਸੀ, ਇਸ ਕੋਲ ਆ ਕੇ ਲੇਟ ਗਿਆ।
38 ਅਸੀਂ ਦੋਵੇਂ ਬਾਗ ਦੇ
ਕਿਨਾਰੇ ਖੜ੍ਹੇ ਸੀ, ਇਹ ਪਾਪ ਹੁੰਦਾ ਦੇਖ ਕੇ ਦੌੜਦੇ
ਹੋਏ, ਇਹਨਾਂ ਦੇ ਕੋਲ ਆਏ ਅਤੇ ਦੋਵਾਂ ਨੂੰ ਪਾਪ ਕਰਦੇ ਵੇਖਿਆ।
39 ਅਸੀਂ ਉਸ ਨੌਜਵਾਨ ਨੂੰ ਫੜ
ਨਹੀਂ ਸਕੇ, ਕਿਉਂਕਿ ਉਹ ਸਾਡੇ ਤੋਂ ਜਵਾਨ ਅਤੇ ਤਾਕਤਵਰ ਸੀ। ਉਹ ਦਰਵਾਜਾ ਖੋਲ੍ਹ ਕੇ
ਦੌੜ ਗਿਆ।
40 ਅਸੀਂ ਇਸ ਔਰਤ ਨੂੰ ਫੜ ਲਿਆ
ਅਤੇ ਉਸ ਨੌਜਵਾਨ ਦੇ ਬਾਰੇ ਪੁੱਛ-ਗਿੱਛ ਕੀਤੀ, ਪਰ ਉਸਨੇ ਉਸਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ।
41 ਅਸੀਂ ਇਹ ਸਭ ਹੁੰਦਾ ਆਪ
ਦੇਖਿਆ ਅਤੇ ਇਸ ਗੱਲ ਦੇ ਗਵਾਹ ਹਾਂ।” ਸਾਰੀ ਸਭਾ ਨੇ ਉਹਨਾਂ ਦੀਆਂ ਗੱਲਾਂ ਉੱਤੇ ਯਕੀਨ ਕਰ ਲਿਆ, ਕਿਉਂਕਿ ਉਹ ਉਹਨਾਂ ਦੁਆਰਾ ਨਿਯੁਕਤ ਕੀਤੇ ਨਿਆਂ-ਕਰਤਾ ਸਨ। ਲੋਕਾਂ ਨੇ ਸੂਸੱਨਾ ਨੂੰ ‘ਜਾਨ ਤੋਂ ਮਾਰਨ’ ਦਾ ਹੁਕਮ ਸੁਣਾ ਦਿੱਤਾ।
42 ਫਿਰ ਸੂਸੱਨਾ ਨੇ ਉੱਚੀ ਅਵਾਜ਼
’ਚ ਪੁਕਾਰ ਕੇ ਕਿਹਾ, “ਸਰਬ-ਸ਼ਕਤੀਮਾਨ ਪ੍ਰਭੂ ਤੁਸੀਂ ਸਾਰੇ ਗੁਪਤ ਭੇਦਾਂ ਅਤੇ ਹੋਣ ਵਾਲੇ ਸਾਰੇ ਕੰਮਾਂ ਨੂੰ ਜਾਣਦੇ
ਹੋ, ਤੁਸੀਂ ਹਰ ਗੱਲ ਨੂੰ ਉਸਦੇ ਹੋਣ ਤੋਂ ਪਹਿਲਾਂ ਹੀ ਜਾਣਦੇ ਹੋ ਅਤੇ ਆਉਣ
ਵਾਲੀਆਂ ਸਾਰੀਆਂ ਗੱਲਾਂ ਨੂੰ ਜਾਣਦੇ ਹੋ।
43 ਤੁਹਾਨੂੰ ਇਹ ਵੀ ਪਤਾ ਹੈ ਕਿ
ਇਹਨਾਂ ਆਦਮੀਆਂ ਨੇ ਝੂਠੀ ਗਵਾਹੀ ਦਿੱਤੀ ਹੈ। ਜਿਹੜਾ ਪਾਪ ਕਰਨ ਦਾ ਦੋਸ਼ ਇਹਨਾਂ ਨੇ ਮੇਰੇ ਸਿਰ ਤੇ
ਲਾਇਆ ਹੈ, ਉਹ ਪਾਪ ਮੈਂ ਨਹੀਂ ਕੀਤਾ, ਨਿਰਦੋਸ਼ ਹੋਣ ਦੇ ਬਾਵਜੂਦ ਵੀ ਮੈਨੂੰ ਮੌਤ ਦੀ ਸਜ਼ਾ ਸੁਣਾਈ ਹੈ ਅਤੇ ਮੈਨੂੰ ਮਰਨਾ ਪੈਣਾ ਹੈ।”
44 ਪ੍ਰਭੂ ਨੇ ਸੂਸੱਨਾ ਦੀ
ਪੁਕਾਰ ਨੂੰ ਸੁਣਿਆ।
45 ਜਦੋਂ ਲੋਕ ਸੂਸੱਨਾ ਨੂੰ
ਮਾਰਨ ਲਈ ਲੈ ਜਾ ਰਹੇ ਸਨ, ਤਾਂ ਪ੍ਰਭੂ ਨੇ ਦਾਨੀਏਲ ਨਾਂ
ਦੇ ਇੱਕ ਨੌਜਵਾਨ ਨੂੰ ਆਤਮਾ ਦੀ ਸ਼ਕਤੀ ਨਾਲ ਭਰ ਦਿੱਤਾ।
46 ਉਹ ਉੱਚੀ ਅਵਾਜ਼ ’ਚ ਕਹਿਣ ਲੱਗਾ, “ਮੈਂ ਇਸ ਨਿਰਦੋਸ਼ ਔਰਤ ਦੇ
ਖੂਨ ਦਾ ਦੋਸ਼ੀ ਨਹੀਂ ਹਾਂ।”
47 ਸਭ ਲੋਕ ਉਸ ਨੌਜਵਾਨ ਵੱਲ
ਮੁੜ ਪਏ ਅਤੇ ਕਹਿਣ ਲੱਗੇ, “ਤੇਰਾ ਇਸ ਤਰ੍ਹਾਂ ਕਹਿਣ ਦਾ
ਕੀ ਮਤਲਬ ਹੈ?”
48 ਦਾਨੀਏਲ ਉਹਨਾਂ ਦੇ ਵਿਚਕਾਰ
ਆ ਕੇ ਖੜ੍ਹਾ ਹੋ ਗਿਆ ਅਤੇ ਕਿਹਾ, “ਇਸਰਾਈਲੀ ਲੋਕੋ, ਤੁਸੀਂ ਕਿੰਨੇ ਨਾਸਮਝ ਅਤੇ ਮੂਰਖ ਹੋ, ਕਿ ਬਿਨਾਂ ਪੁੱਛ-ਗਿੱਛ ਅਤੇ
ਜਾਂਚ-ਪੜਤਾਲ ਕੀਤੇ, ਇਸਰਾਏਲ ਦੀ ਇੱਕ ਧੀ ਨੂੰ ਮੌਤ
ਦੀ ਸਜ਼ਾ ਦੇ ਰਹੇ ਹੋ।
49 ਤੁਸੀਂ ਨਿਆਂ ਕਰਨ ਵਾਲੀ ਥਾਂ
ਤੇ ਵਾਪਸ ਜਾਓ, ਕਿਉਂਕਿ ਇਹਨਾਂ ਦੋਵਾਂ
ਨਿਆਂ-ਕਰਤਾਵਾਂ ਨੇ ਇਸ ਔਰਤ ਵਿਰੁੱਧ ਝੂਠੀ ਗਵਾਈ ਦਿੱਤੀ ਹੈ।”
50 ਸਾਰੇ ਲੋਕ ਛੇਤੀ ਹੀ ਵਾਪਸ
ਪਰਤ ਆਏ ਅਤੇ ਲੋਕਾਂ ਵਿੱਚੋਂ ਕੁਝ ਵਡੇਰਿਆਂ ਨੇ ਕਿਹਾ, “ਆਓ ਸਾਡੇ ਵਿਚਕਾਰ ਬੈਠੋ ਅਤੇ ਸਾਨੂੰ ਦੱਸੋ, ਤੁਹਾਡਾ ਕੀ ਵਿਚਾਰ ਹੈ? ਕਿਉਂਕਿ ਪ੍ਰਭੂ ਨੇ ਤੁਹਾਨੂੰ
ਨਿਆਂ ਕਰਨ ਦਾ ਹੱਕ ਪ੍ਰਦਾਨ ਕੀਤਾ ਹੈ।”
51 ਦਾਨੀਏਲ ਨੇ ਕਿਹਾ, “ਇਹਨਾਂ ਦੋਵਾਂ ਨਿਆਂ-ਕਰਤਾਵਾਂ ਨੂੰ ਵੱਖਰਾ ਕਰ ਦਿਓ, ਮੈਂ ਇਹਨਾਂ ਕੋਲੋਂ ਪੁੱਛ-ਗਿੱਛ ਕਰਾਂਗਾ।”
52 ਜਦੋਂ ਉਹ ਦੋਵੇਂ ਵੱਖਰੇ ਕਰ
ਦਿੱਤੇ ਗਏ ਤਾਂ ਦਾਨੀਏਲ ਨੇ ਇੱਕ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ਗੁਨਾਹ ਕਰਦਾ ਹੋਇਆ ਤੂੰ ਬੁੱਢਾ ਹੋ ਗਿਆ ਹੈ। ਤੇਰੇ ਸਾਰੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ
ਤੈਨੂੰ ਮਿਲਣ ਵਾਲੀ ਹੈ।
53 ਤੂੰ ਬੇ-ਗੁਨਾਹਾਂ ਤੇ ਝੂਠੇ
ਦੋਸ਼ ਲਾਏ ਅਤੇ ਗੁਨਾਹਗਾਰਾਂ ਨੂੰ ਆਜ਼ਾਦ ਛੱਡ ਦਿੱਤਾ ਸੀ। ਜਦ ਕਿ ਪ੍ਰਭੂ ਨੇ ਕਿਹਾ ਹੈ, ‘ਤੁਸੀਂ ਨਿਰਦੋਸ਼ ਅਤੇ ਧਰਮੀ ਨੂੰ ਮੌਤ ਦੀ ਸਜ਼ਾ ਨਹੀਂ ਦੇਵੋਗੇ।’
54 ਹੁਣ ਤੂੰ ਇਹ ਦੱਸ ਕਿ ਜੇਕਰ
ਤੂੰ ਇਸ ਔਰਤ ਨੂੰ ਗੁਨਾਹ ਕਰਦੇ ਵੇਖਿਆ ਤਾਂ ਬਾਗ ਦੇ ਕਿਹੜੇ ਰੁੱਖ ਥੱਲੇ ਵੇਖਿਆ ਸੀ? ਉਸ ਨੇ ਜਵਾਬ ਦਿੱਤਾ “ਬਬੂਲ ਦੇ ਰੁੱਖ ਥੱਲੇ।”
55 ਦਾਨੀਏਲ ਨੇ ਕਿਹਾ, “ਇੰਨਾਂ ਵੱਡਾ ਝੂਠ ਬੋਲ ਕੇ ਤੂੰ ਆਪਣਾ ਸਿਰ ਗਵਾ ਲਿਆ ਹੈ। ਪ੍ਰਭੂ ਦੇ ਦੂਤ ਨੂੰ ਇਹ ਹੁਕਮ ਮਿਲ
ਗਿਆ ਹੈ ਕਿ ਉਹ ਤੇਰੇ ਦੋ ਟੁਕੜੇ ਕਰ ਦੇਵੇ।”
56 ਫਿਰ ਦਾਨੀਏਲ ਨੇ ਉਸਨੂੰ ਇੱਕ
ਪਾਸੇ ਕੀਤਾ ਅਤੇ ਦੂਸਰੇ ਨਿਆਂ-ਕਰਤਾ ਨੂੰ ਬੁਲਾ ਕੇ ਕਿਹਾ, “ਤੂੰ ਯਹੂਦਾਹ ਦੀ ਨਹੀਂ, ਕਨਾਨ ਦੀ ਸੰਤਾਨ ਹੈ।
ਸੁੰਦਰਤਾ ਨੇ ਤੈਨੂੰ ਭਰਿਸ਼ਟ ਕਰ ਦਿੱਤਾ ਹੈ ਅਤੇ ਕਾਮ-ਵਾਸਨਾ ਨੇ ਤੇਰਾ ਦਿਲ ਗੰਦਾ ਕਰ ਦਿੱਤਾ ਹੈ।
57 ਇਸ ਲਈ ਯਹੂਦਾਹ ਦੀਆਂ ਧੀਆਂ
ਨਾਲ ਤੁਸੀਂ ਦੋਵੇਂ ਅਜਿਹਾ ਵਰਤਾਓ ਕਰਦੇ ਆਏ ਹੋ ਅਤੇ ਡਰ ਕਾਰਨ ਉਹ ਤੁਹਾਡੀਆਂ ਗੱਲਾਂ ਮੰਨਦੀਆਂ
ਰਹੀਆਂ, ਪਰ ਯਹੂਦਾਹ ਦੀ ਇਹ ਧੀ, ਤੁਹਾਡੇ ਅਧਰਮ ਅਤੇ ਗੰਦੀ ਸੋਚ ਸਾਹਮਣੇ ਨਹੀਂ ਝੁਕੀ।
58 ਹੁਣ ਤੂੰ ਦੱਸ ਇਹਨਾਂ ਨੂੰ
ਕਿਸ ਰੁੱਖ ਹੇਠਾਂ ਵੇਖਿਆ?” ਉਸਨੇ ਜਵਾਬ ਦਿੱਤਾ, “ਬਲੂਤ ਦੇ ਰੁੱਖ ਥੱਲੇ।”
59 ਦਾਨੀਏਲ ਨੇ ਕਿਹਾ, “ਤੂੰ ਵੀ ਇੰਨਾਂ ਵੱਡਾ ਝੂਠ ਬੋਲ ਕੇ ਆਪਣਾ ਜੀਵਨ ਗਵਾ ਲਿਆ ਹੈ। ਪ੍ਰਭੂ ਦਾ ਫਰਿਸ਼ਤਾ ਹੱਥ
ਵਿੱਚ ਤਲਵਾਰ ਫੜ ਕੇ ਤੇਰੀ ਉਡੀਕ ਕਰ ਰਿਹਾ ਹੈ, ਉਹ ਤੇਰੇ ਦੋ ਟੁਕੜੇ ਕਰ ਦੇਵੇਗਾ ਅਤੇ ਤੁਹਾਡਾ ਦੋਵਾਂ ਦਾ ਨਾਸ਼ ਹੋ ਜਾਵੇਗਾ।”
60 ਫਿਰ ਸਾਰੀ ਸਭਾ ਉੱਚੀ ਅਵਾਜ਼
ਨਾਲ ਪ੍ਰਭੂ ਦਾ ਧੰਨਵਾਦ ਕਰਨ ਲੱਗੀ, ਜੋ ਉਸ ਤੇ ਭਰੋਸਾ ਰੱਖਣ
ਵਾਲਿਆਂ ਨੂੰ ਬਚਾਉਂਦਾ ਹੈ।
61 ਦਾਨੀਏਲ ਨੇ ਦੋਵਾਂ
ਨਿਆਂ-ਕਰਤਾ ਨੂੰ ਉਹਨਾਂ ਦੇ ਆਪਣੇ ਹੀ ਸ਼ਬਦਾਂ ਰਾਹੀਂ ਝੂਠਾ ਸਾਬਤ ਕਰ ਦਿੱਤਾ।
62 ਮੂਸਾ ਨਬੀ ਦੇ ਵਿਧਾਨ
ਅਨੁਸਾਰ ਉਹਨਾਂ ਲੋਕਾਂ ਨੇ ਉਹਨਾਂ ਦੋਵਾਂ ਨੂੰ ਉਹ ਹੀ ਸਜ਼ਾ ਦਿੱਤੀ ਜਿਹੜੀ ਉਹ ਦੋਵੇਂ ਆਪਣੇ
ਗੁਆਂਢੀਆਂ ਨੂੰ ਦੇਣਾ ਚਾਹੁੰਦੇ ਸਨ। ਲੋਕਾਂ ਨੇ ਉਹਨਾਂ ਦੋਵਾਂ ਨੂੰ ਮਾਰ ਦਿੱਤਾ ਅਤੇ ਇਸ ਤਰ੍ਹਾਂ
ਇੱਕ ਨਿਰਦੋਸ਼ ਔਰਤ ਦਾ ਜੀਵਨ ਬਚ ਗਿਆ।
ਜ਼ਬੂਰ 22:1-3a,3b-4,5,6 (A-51)
ਤਰਜ਼-1
ਯਾ ਰੱਬ, ਖ਼ੁਦਾਇਆ ਮੇਰੇ ਕਿਉਂ ਦੁੱਖੀਆ ਮੈਨੂੰ ਛੱਡਿਆ?
ਜੈਕਾਰਾ (2 ਕੋਰਿੰਥੀਆਂ
6:2)
ਐ ਮਸੀਹ, ਸਦੀਵੀ ਵਡਿਆਈ ਦੇ ਰਾਜਾ, ਤੁਹਾਡੀ ਉਸਤਤ ਹੋਵੇ! ਹੁਣ ਮਨਭਾਉਂਦਾ ਸਮਾਂ ਹੈ, ਇਹ ਮੁਕਤੀ ਦਾ ਦਿਨ ਹੈ। ਐ ਮਸੀਹ, ਸਦੀਵੀ ਵਡਿਆਈ ਦੇ ਰਾਜਾ, ਤੁਹਾਡੀ ਉਸਤਤ ਹੋਵੇ!
ਅੰਜੀਲ
ਯੂਹੰਨਾਹ 8:12-20
ORDO REF JN 8,1-11
12
ਯਿਸੂ ਨੇ ਫਿਰ ਲੋਕਾਂ ਨੂੰ ਕਿਹਾ, “ਮੈਂ
ਸੰਸਾਰ ਦਾ ਚਾਨਣ ਹਾਂ। ਜੋ ਮੇਰੀ ਪੈਰਵੀ ਕਰਦਾ ਹੈ, ਉਹ
ਹਨੇਰੇ ਵਿੱਚ ਨਹੀਂ ਭਟਕੇਗਾ, ਸਗੋਂ
ਉਸਨੂੰ ਜੀਵਨ ਦਾ ਚਾਨਣ ਮਿਲੇਗਾ।”
13
ਤਦ ਫ਼ਰੀਸੀਆਂ ਨੇ ਉਸਨੂੰ ਕਿਹਾ, “ਤੁਸੀਂ
ਆਪਣੇ ਹੱਕ ਵਿੱਚ ਆਪ ਗਵਾਹੀ ਦਿੰਦੇ ਹੋ; ਤੁਹਾਡੀ
ਗਵਾਹੀ ਸੱਚੀ ਨਹੀਂ ਹੈ।”
14
ਯਿਸੂ ਨੇ ਉੱਤਰ ਦਿੱਤਾ, “ਭਾਵੇਂ
ਮੈਂ ਆਪਣੇ ਹੱਕ ਵਿੱਚ ਆਪ ਗਵਾਹੀ ਦਿੰਦਾ ਹਾਂ, ਫਿਰ ਵੀ
ਮੇਰੀ ਗਵਾਹੀ ਸੱਚੀ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਮੈਂ ਕਿੱਥੇ ਜਾ
ਰਿਹਾ ਹਾਂ, ਪਰ ਤੁਸੀਂ ਨਹੀਂ ਜਾਣਦੇ ਕਿ
ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ।
15
ਤੁਸੀਂ ਸਰੀਰ ਸੰਬੰਧੀ ਨਿਆਂ ਕਰਦੇ ਹੋ, ਮੈਂ
ਕਿਸੇ ਦਾ ਨਿਆਂ ਨਹੀਂ ਕਰਦਾ।
16
ਅਤੇ ਜੇਕਰ ਮੈਂ ਨਿਆਂ ਕਰਾਂ ਵੀ ਤਾਂ ਮੇਰਾ ਫੈਸਲਾ ਸਹੀ ਹੋਵੇਗਾ
ਕਿਉਂਕਿ ਮੈਂ ਇਕੱਲਾ ਨਿਆਂ ਨਹੀਂ ਕਰਦਾ, ਸਗੋਂ
ਮੈਂ ਅਤੇ ਮੇਰਾ ਬਾਪ, ਜਿਸਨੇ
ਮੈਨੂੰ ਘੱਲਿਆ ਹੈ।
17
ਤੁਹਾਡੇ ਵਿਧਾਨ ਵਿੱਚ ਲਿਖਿਆ ਹੈ ਕਿ ਦੋ ਆਦਮੀਆਂ ਦੀ ਗਵਾਹੀ ਸਹੀ
ਹੁੰਦੀ ਹੈ।
18
ਮੈਂ ਆਪਣੇ ਬਾਰੇ ਆਪ ਗਵਾਹੀ ਦਿੰਦਾ ਹਾਂ ਅਤੇ ਬਾਪ, ਜਿਸਨੇ ਮੈਨੂੰ ਘੱਲਿਆ ਹੈ, ਮੇਰੇ ਬਾਰੇ ਗਵਾਹੀ ਦਿੰਦਾ
ਹੈ।”
19
ਤਦ ਉਹਨਾਂ ਨੇ ਉਸਨੂੰ ਕਿਹਾ, “ਕਿੱਥੇ
ਹੈ ਤੁਹਾਡਾ ਬਾਪ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਨਾ ਤਾਂ ਮੈਨੂੰ ਜਾਣਦੇ
ਹੋ ਅਤੇ ਨਾ ਹੀ ਮੇਰੇ ਬਾਪ ਨੂੰ; ਜੇਕਰ
ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਮੇਰੇ ਬਾਪ ਨੂੰ ਵੀ ਜਾਣਦੇ।”
20
ਉਸਨੇ ਇਹ ਗੱਲਾਂ ਹੈਕਲ ਵਿੱਚ ਸਿੱਖਿਆ ਦਿੰਦੇ ਹੋਏ, ਖਜਾਨੇ ਦੇ ਲਾਗੇ ਆਖੀਆਂ; ਪਰ ਕਿਸੇ ਨੇ ਵੀ ਉਸਨੂੰ
ਗਰਿਫ਼ਤਾਰ ਨਾ ਕੀਤਾ ਕਿਉਂਕਿ ਅਜੇ ਉਸਦਾ ਸਮਾਂ ਨਹੀਂ ਆਇਆ ਸੀ।
First Reading
Dan 13:1-9,15-17,19-30,33-62 (or 13:41c-62)
1 There was a man living in Babylon whose name was
Joakim.
2 And he took a wife named Susanna, the daughter of
Hilkiah, a very beautiful woman and one who feared the Lord.
3 Her parents were righteous, and had taught their
daughter according to the law of Moses.
4 Joakim was very rich, and had a spacious garden
adjoining his house; and the Jews used to come to him because he was the most
honored of them all.
5 In that year two elders from the people were appointed
as judges. Concerning them the Lord had said: “Iniquity came forth from
Babylon, from elders who were judges, who were supposed to govern the people.”
6 These men were frequently at Joakim's house, and all who
had suits at law came to them.
7 When the people departed at noon, Susanna would go into
her husband's garden to walk.
8 The two elders used to see her every day, going in and
walking about, and they began to desire her.
9 And they perverted their minds and turned away their
eyes from looking to Heaven or remembering righteous judgments.
15 Once, while they were watching for an opportune day, she went
in as before with only two maids, and wished to bathe in the garden, for it was
very hot.
16 And no one was there except the two elders, who had hid
themselves and were watching her.
17 She said to her maids, “Bring me oil and ointments, and shut
the garden doors so that I may bathe.”
19 When the maids had gone out, the two elders rose and ran
to her, and said:
20 “Look, the garden doors are shut, no one sees us, and we
are in love with you; so give your consent, and lie with us.
21 If you refuse, we will testify against you that a young
man was with you, and this was why you sent your maids away.”
22 Susanna sighed deeply, and said, “I am hemmed in on
every side. For if I do this thing, it is death for me; and if I do not, I shall
not escape your hands.
23 I choose not to do it and to fall into your hands,
rather than to sin in the sight of the Lord.”
24 Then Susanna cried out with a loud voice, and the two
elders shouted against her.
25 And one of them ran and opened the garden doors.
26 When the household servants heard the shouting in the
garden, they rushed in at the side door to see what had happened to her.
27 And when the elders told their tale, the servants were
greatly ashamed, for nothing like this had ever been said about Susanna.
28 The next day, when the people gathered at the house of
her husband Joakim, the two elders came, full of their wicked plot to have
Susanna put to death.
29 They said before the people, “Send for Susanna, the
daughter of Hilkiah, who is the wife of Joakim.”
30 So they sent for her. And she came, with her parents,
her children, and all her kindred.
33 But her family and friends and all who saw her wept.
34 Then the two elders stood up in the midst of the people,
and laid their hands upon her head.
35 And she, weeping, looked up toward heaven, for her heart
trusted in the Lord.
36 The elders said, “As we were walking in the garden
alone, this woman came in with two maids, shut the garden doors, and dismissed
the maids.
37 Then a young man, who had been hidden, came to her and
lay with her.
38 We were in a corner of the garden, and when we saw this
wickedness we ran to them.
39 We saw them embracing, but we could not hold the man,
for he was too strong for us, and he opened the doors and dashed out.
40 So we seized this woman and asked her who the young man
was, but she would not tell us. These things we testify.”
41 The assembly believed them, because they were elders of
the people and judges; and they condemned her to death.
42 Then Susanna cried out with a loud voice, and said, “O
eternal God, who dost discern what is secret, who art aware of all things
before they come to be,
43 thou knowest that these men have borne false witness
against me. And now I am to die! Yet I have done none of the things that they
have wickedly invented against me!”
44 The Lord heard her cry.
45 And as she was being led away to be put to death, God
aroused the holy spirit of a young lad named Daniel;
46 and he cried with a loud voice, “I am innocent of the
blood of this woman.”
47 All the people turned to him, and said, “What is this
that you have said?”
48 Taking his stand in the midst of them, he said, “Are you
such fools, you sons of Israel? Have you condemned a daughter of Israel without
examination and without learning the facts?
49 Return to the place of judgment. For these men have
borne false witness against her.”
50 Then all the people returned in haste. And the elders
said to him, “Come, sit among us and inform us, for God has given you that
right.”
51 And Daniel said to them, “Separate them far from each
other, and I will examine them.”
52 When they were separated from each other, he summoned
one of them and said to him, “You old relic of wicked days, your sins have now
come home, which you have committed in the past,
53 pronouncing unjust judgments, condemning the innocent
and letting the guilty go free, though the Lord said, ‘Do not put to death an
innocent and righteous person.’
54 Now then, if you really saw her, tell me this: Under
what tree did you see them being intimate with each other?” He answered, “Under
a mastic tree.”
55 And Daniel said, “Very well! You have lied against your
own head, for the angel of God has received the sentence from God and will
immediately cut you in two.”
56 Then he put him aside, and commanded them to bring the
other. And he said to him, “You offspring of Canaan and not of Judah, beauty
has deceived you and lust has perverted your heart.
57 This is how you both have been dealing with the
daughters of Israel, and they were intimate with you through fear; but a
daughter of Judah would not endure your wickedness.
58 Now then, tell me: Under what tree did you catch them
being intimate with each other?” He answered, “Under an evergreen oak.”
59 And Daniel said to him, “Very well! You also have lied
against your own head, for the angel of God is waiting with his sword to saw
you in two, that he may destroy you both.”
60 Then all the assembly shouted loudly and blessed God,
who saves those who hope in him.
61 And they rose against the two elders, for out of their
own mouths Daniel had convicted them of bearing false witness;
62 and they did to them as they had wickedly planned to do
to their neighbor; acting in accordance with the law of Moses, they put them to
death. Thus innocent blood was saved that day.
Psalm 22:1-3a,3b-4,5,6
My
God, my God, why hast thou forsaken me? Why art thou so far from helping me,
from the words of my groaning?
Gospel Acclamation (2 Cor
6:2)
Praise to you, O Christ, king of eternal
glory! Now is the favourable time; this is the day of salvation. Praise to you,
O Christ, king of eternal glory!
Gospel
Jn 8:12-20
ORDO GIVES JN 8, 1-11
12 Again Jesus spoke to them, saying, “I am the light of the world; he who follows me will not walk in darkness, but will have the light of life.”
13 The Pharisees then said to him, “You are bearing witness to yourself; your testimony is not true.”
14 Jesus answered, “Even if I do bear witness to myself, my testimony is true, for I know whence I have come and whither I am going, but you do not know whence I come or whither I am going.
15 You judge according to the flesh, I judge no one.
16 Yet even if I do judge, my judgment is true, for it is not I alone that judge, but I and he who sent me.
17 In your law it is written that the testimony of two men is true;
18 I bear witness to myself, and the Father who sent me bears witness to me.”
19 They said to him therefore, “Where is your Father?” Jesus answered, “You know neither me nor my Father; if you knew me, you would know my Father also.”
20 These words he spoke in the treasury, as he taught in the temple; but no one arrested him, because his hour had not yet come.