12 APRIL, SATURDAY

 ਪਹਿਲਾ ਪਾਠ  

     ਹਿਜ਼ਕਿਏਲ 37:21-28

  
   21
ਫਿਰ ਤੂੰ ਉਹਨਾਂ ਨੂੰ ਦੱਸ ਕਿ ਮੈਂ, ਪ੍ਰਭੂ ਪਰਮੇਸ਼ਵਰ ਆਪਣੇ ਸਭ ਲੋਕਾਂ ਨੂੰ, ਸਭ ਕੌਮਾਂ ਵਿੱਚੋਂ, ਜਿੱਥੇ ਉਹ ਗਏ ਹਨ, ਇਕੱਠੇ ਕਰਕੇ, ਵਾਪਸ ਉਹਨਾਂ ਦੀ ਧਰਤੀ ਉੱਤੇ ਲਿਆਵਾਂਗਾ।
   22
ਮੈਂ ਉਹਨਾਂ ਨੂੰ ਉਸ ਧਰਤੀ ਉੱਤੇ ਅਰਥਾਤ ਇਸਰਾਏਲ ਦੇ ਪਹਾੜ ਉੱਤੇ ਇੱਕ ਕੌਮ ਬਣਾਵਾਂਗਾ। ਅੱਗੇ ਤੋਂ ਉਹਨਾਂ ਦਾ ਇੱਕ ਹੀ ਰਾਜਾ ਹੋਵੇਗਾ ਅਤੇ ਉਹ ਦੋ ਕੌਮਾਂ ਨਹੀਂ ਹੋਣਗੀਆਂ, ਅਤੇ ਨਾ ਹੀ ਦੋ ਰਾਸ਼ਟਰ ਹੋਣਗੇ, ਸਗੋਂ ਇੱਕੋ ਹੀ ਹੋਣਗੇ।
   23
ਉਹ ਆਪਣੇ ਆਪ ਨੂੰ ਨਾ ਘਿਣਾਉਂਣੇ ਬੁੱਤਾਂ ਨਾਲ ਭ੍ਰਸ਼ਟ ਕਰਨਗੇ ਅਤੇ ਨਾ ਪਾਪ ਦੇ ਨਾਲ ਅਸ਼ੁੱਧ ਕਰਨਗੇ। ਮੈਂ ਉਹਨਾਂ ਨੂੰ ਉਹਨਾਂ ਸਭ ਕੰਮਾਂ ਤੋਂ ਛੁਟਕਾਰਾਂ ਦੇਵਾਂਗਾ, ਜਿਨ੍ਹਾਂ ਦੁਆਰਾ ਉਹ ਮੈਨੂੰ ਧੋਖਾ ਦਿੰਦੇ ਅਤੇ ਮੇਰੇ ਵਿਰੁੱਧ ਪਾਪ ਕਰਦੇ ਹਨ। ਮੈਂ ਉਹਨਾਂ ਨੂੰ ਸ਼ੁੱਧ ਕਰਾਂਗਾ। ਤਦ ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ
   24
ਮੇਰੇ ਦਾਸ ਦਾਊਦ ਵਰਗਾ ਉਹਨਾਂ ਦਾ ਇੱਕ ਰਾਜਾ ਹੋਵੇਗਾ। ਉਹਨਾਂ ਦਾ ਇੱਕੋ ਹੀ ਸ਼ਾਸ਼ਕ ਹੋਵੇਗਾ ਅਤੇ ਉਹ ਮੇਰੀਆਂ ਵਿਧੀਆਂ ਦੀ ਪੂਰੀ ਤਰ੍ਹਾਂ ਨਾਲ ਪਾਲਨਾ ਕਰਨਗੇ।
   25
ਉਹ ਉਸ ਧਰਤੀ ਉੱਤੇ ਰਹਿਣਗੇ, ਜੋ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤੀ ਸੀ, ਅਤੇ ਜਿੱਥੇ ਉਹਨਾਂ ਦੇ ਪੁਰਖੇ ਰਹਿੰਦੇ ਸਨ। ਉਹ ਸਭ ਉੱਥੇ ਹਮੇਸ਼ਾ ਦੇ ਲਈ ਰਹਿਣਗੇ ਅਤੇ ਉਹਨਾਂ ਦੀ ਸੰਤਾਨ ਅਤੇ ਵੰਸ਼ ਵੀ ਉੱਥੇ ਰਹੇਗਾ। ਮੇਰੇ ਦਾਸ ਦਾਊਦ ਵਰਗਾ ਇੱਕ ਰਾਜਾ ਹਮੇਸ਼ਾ ਉਹਨਾਂ ਉੱਤੇ ਰਾਜ ਕਰੇਗਾ।
   26
ਮੈਂ ਉਹਨਾਂ ਦੇ ਨਾਲ ਇੱਕ ਨੇਮ ਬੰਨ੍ਹਾਂਗਾ, ਜਿਸ ਅਨੁਸਾਰ ਹਮੇਸ਼ਾ ਦੇ ਲਈ ਮੈਂ ਉਹਨਾਂ ਦੀ ਗਿਣਤੀ ਵਧਾਵਾਂਗਾ, ਅਤੇ ਉਹਨਾਂ ਦੀ ਧਰਤੀ ਉੱਤੇ ਆਪਣਾ ਮੰਦਰ ਬਣਾਵਾਂਗਾ, ਜਿੱਥੇ ਉਹ ਹਮੇਸ਼ਾ ਤਕ ਰਹੇਗਾ।
   27
ਉੱਥੇ ਮੈਂ ਉਹਨਾਂ ਦੇ ਨਾਲ ਹਮੇਸ਼ਾ ਤਕ ਰਹਾਂਗਾ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।
   28
ਜਦੋਂ ਮੈਂ ਆਪਣਾ ਮੰਦਰ ਹਮੇਸ਼ਾ ਦੇ ਲਈ ਉਹਨਾਂ ਦੇ ਵਿਚਕਾਰ ਰੱਖਾਂਗਾ, ਤਾਂ ਕੌਮਾਂ ਜਾਨਣਗੀਆਂ ਕਿ ਮੈਂ ਪ੍ਰਭੂ ਨੇ ਇਸਰਾਏਲ ਨੂੰ ਆਪਣੇ ਲੋਕ ਹੋਣ ਦੇ ਲਈ ਚੁਣਿਆ ਹੈ।”   

     ਜ਼ਬੂਰ (ਯਿਰਮਿਯਾਹ 31:10. 11-12ab. 13)

  
   
ਕੌਮੋਂ ਤੁਸੀਂ ਮੇਰੀ ਸੁਣੋ, ਅਤੇ ਦੂਰ ਦੂਰ ਤੱਕ ਮੇਰੇ ਵਚਨ ਦਾ ਪ੍ਰਚਾਰ ਕਰੋ, ਮੈਂ ਆਪਣੇ ਲੋਕਾਂ ਨੂੰ ਖਿਲਾਰਿਆ ਸੀ, ਪਰ ਹੁਣ ਇਕੱਠਿਆ ਵੀ ਕਰਾਂਗਾ, ਜਿਸ ਤਰ੍ਹਾਂ ਚਰਵਾਹਾ ਆਪਣੇ ਇੱਜੜ ਦੀ ਰਖਵਾਲੀ ਕਰਦਾ ਹੈ, ਮੈਂ ਉਸੇ ਤਰ੍ਹਾਂ ਉਹਨਾਂ ਦੀ ਰਖਵਾਲੀ ਕਰਾਂਗਾ।  

     ਜੈਕਾਰਾ (ਯੂਹੰਨਾਹ 3:16)

 ਐ ਮਸੀਹ, ਸਦੀਵੀ ਵਡਿਆਈ ਦੇ ਰਾਜਾ, ਤੁਹਾਡੀ ਉਸਤਤ ਹੋਵੇ! ਖ਼ੁਦਾ ਨੇ ਸੰਸਾਰ ਨੂੰ ਇੰਨਾਂ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਕਿ ਹਰ ਕੋਈ ਜੋ ਉਸ ਉੱਤੇ ਇਮਾਨ ਲਿਆਵੇ, ਅਨੰਤ ਜੀਵਨ ਪਾਵੇ। ਐ ਮਸੀਹ, ਸਦੀਵੀ ਵਡਿਆਈ ਦੇ ਰਾਜਾ, ਤੁਹਾਡੀ ਉਸਤਤ ਹੋਵੇ!

 

     ਅੰਜੀਲ  

     ਯੂਹੰਨਾਹ 11:45-56

  
   45
ਬਹੁਤ ਸਾਰੇ ਯਹੂਦੀਆਂ ਨੇ, ਜੋ ਮਰੀਅਮ ਦੇ ਨਾਲ ਆਏ ਹੋਏ ਸਨ, ਇਹ ਵੇਖਿਆ, ਜੋ ਯਿਸੂ ਨੇ ਕੀਤਾ ਸੀ ਅਤੇ ਉਸ ਉੱਤੇ ਇਮਾਨ ਲਿਆਂਦਾ।
   46
ਪਰ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਫ਼ਰੀਸੀਆਂ ਕੋਲ ਜਾ ਕੇ ਉਹਨਾਂ ਨੂੰ ਦੱਸਿਆ ਜੋ ਯਿਸੂ ਨੇ ਕੀਤਾ ਸੀ।
   47
ਇਸ ਲਈ ਪ੍ਰਧਾਨ-ਪੁਰੋਹਿਤਾਂ ਅਤੇ ਫ਼ਰੀਸੀਆਂ ਨੇ ਮਹਾ-ਸਭਾ ਬੁਲਾਈ ਅਤੇ ਕਿਹਾ, “ਅਸੀਂ ਕਰੀਏ ਤੇ ਕੀ? ਕਿਉਂਕਿ ਇਹ ਆਦਮੀ ਬਹੁਤ ਸਾਰੇ ਨਿਸ਼ਾਨ ਵਿਖਾਉਂਦਾ ਹੈ।
   48
ਜੇਕਰ ਅਸੀਂ ਇਸਨੂੰ ਇਸੇ ਤਰ੍ਹਾਂ ਕਰਦੇ ਰਹਿਣ ਦੇਵਾਂਗੇ ਤਾਂ ਹਰ ਕੋਈ ਉਸ ਉੱਤੇ ਇਮਾਨ ਲੈ ਆਵੇਗਾ ਅਤੇ ਰੋਮੀ ਆ ਕੇ ਸਾਡੀ ਪਵਿੱਤਰ ਥਾਂ ਅਤੇ ਸਾਡੀ ਕੌਮ ਨੂੰ ਖਤਮ ਕਰ ਦੇਣਗੇ।
   49
ਪਰ ਉਹਨਾਂ ਵਿੱਚੋਂ ਇੱਕ ਕਾਇਫ਼ਾਸ ਨੇ, ਜੋ ਉਸ ਸਾਲ ਮਹਾ-ਪੁਰੋਹਿਤ ਸੀ, ਉਹਨਾਂ ਨੂੰ ਕਿਹਾ, “ਤੁਸੀਂ ਕੁਝ ਵੀ ਨਹੀਂ ਜਾਣਦੇ।
   50
ਤੁਸੀਂ ਇਹ ਨਹੀਂ ਸਮਝਦੇ ਕਿ ਤੁਹਾਡੀ ਭਲਾਈ ਇਸ ਵਿੱਚ ਹੈ ਕਿ ਉੱਮਤ ਦੇ ਲਈ ਇੱਕ ਆਦਮੀ ਮਰ ਜਾਵੇ ਅਤੇ ਸਾਰੀ ਕੌਮ ਦਾ ਨਾਸ਼ ਨਾ ਹੋਵੇ।
   51
ਉਸਨੇ ਇਹ ਗੱਲ ਆਪਣੇ ਵੱਲੋਂ ਨਹੀਂ ਕਹੀ ਸੀ, ਸਗੋਂ ਉਸ ਸਾਲ ਦਾ ਮਹਾ-ਪੁਰੋਹਿਤ ਹੋਣ ਦੇ ਕਾਰਨ ਉਸਨੇ ਨਬੂਵਤ ਕੀਤੀ ਸੀ ਕਿ ਯਿਸੂ ਕੌਮ ਦੇ ਲਈ ਮਰੇਗਾ
   52
ਅਤੇ ਨਾ ਕੇਵਲ ਉਸ ਕੌਮ ਦੇ ਲਈ, ਸਗੋਂ ਇਸ ਲਈ ਵੀ ਕਿ ਉਹ ਖ਼ੁਦਾ ਦੀ ਖਿੱਲਰੀ ਹੋਈ ਪਰਵਾਸੀ ਸੰਤਾਨ ਨੂੰ ਇਕੱਠਿਆਂ ਕਰਕੇ ਇੱਕ ਬਣਾਵੇ।
   53
ਇਸ ਲਈ, ਉਹਨਾਂ ਨੇ ਉਸੇ ਦਿਨ ਤੋਂ ਉਸਨੂੰ ਜਾਨੋਂ ਮਾਰਨ ਦਾ ਮਤਾ ਪਕਾਇਆ।

  
   54
ਇਸ ਲਈ ਯਿਸੂ ਉਸ ਸਮੇਂ ਤੋਂ ਯਹੂਦੀਆਂ ਵਿੱਚ ਖੁੱਲ੍ਹੇ ਆਮ ਨਾ ਆਇਆ - ਗਿਆ, ਸਗੋਂ ਉਹ ਉੱਥੋਂ, ਸੁੰਨਸਾਨ ਥਾਂ ਦੇ ਲਾਗਲੇ ਇਲਾਕੇ ਵਿੱਚ, ਏਫਰਾਈਮ ਨਾਂ ਦੇ ਸ਼ਹਿਰ ਨੂੰ ਚਲਾ ਗਿਆ ਅਤੇ ਉੱਥੇ ਉਹ ਆਪਣੇ ਚੇਲਿਆਂ ਕੋਲ ਰਹਿਣ ਲੱਗਾ।

  
   55
ਯਹੂਦੀਆਂ ਦਾ ਪਾਸਕਾ ਤਿਉਹਾਰ ਨੇੜੇ ਸੀ ਅਤੇ ਬਹੁਤ ਸਾਰੇ ਲੋਕ ਪਾਸਕਾ ਤੋਂ ਪਹਿਲਾਂ ਆਪਣੇ ਆਪ ਨੂੰ ਸ਼ੁੱਧ ਕਰਨ ਲਈ, ਪਿੰਡਾਂ ਦੇ ਇਲਾਕੇ ਤੋਂ ਯੇਰੂਸ਼ਲੇਮ ਗਏ।
   56
ਉਹ ਯਿਸੂ ਨੂੰ ਲੱਭ ਰਹੇ ਸਨ ਅਤੇ ਹੈਕਲ ਵਿੱਚ ਖੜ੍ਹੇ ਹੋ ਕੇ ਆਪੋ ਵਿੱਚ ਕਹਿ ਰਹੇ ਸਨ, “ਤੁਹਾਡਾ ਕੀ ਵਿਚਾਰ ਹੈ? ਕੀ ਉਹ ਤਿਉਹਾਰ ਦੇ ਲਈ ਨਹੀਂ ਆਵੇਗਾ?”  

     First Reading  

     Ez 37:21-28

  
   21 Thus says the Lord God: Behold, I will take the people of Israel from the nations among which they have gone, and will gather them from all sides, and bring them to their own land;
   22 and I will make them one nation in the land, upon the mountains of Israel; and one king shall be king over them all; and they shall be no longer two nations, and no longer divided into two kingdoms.
   23 They shall not defile themselves any more with their idols and their detestable things, or with any of their transgressions; but I will save them from all the backslidings in which they have sinned, and will cleanse them; and they shall be my people, and I will be their God.
   24 “My servant David shall be king over them; and they shall all have one shepherd. They shall follow my ordinances and be careful to observe my statutes.
   25 They shall dwell in the land where your fathers dwelt that I gave to my servant Jacob; they and their children and their children's children shall dwell there for ever; and David my servant shall be their prince for ever.
   26 I will make a covenant of peace with them; it shall be an everlasting covenant with them; and I will blesso them and multiply them, and will set my sanctuary in the midst of them for evermore.
   27 My dwelling place shall be with them; and I will be their God, and they shall be my people.
   28 Then the nations will know that I the Lord sanctify Israel, when my sanctuary is in the midst of them for evermore.”

 

     Psalm (Jer 31:10. 11-12ab. 13)

  

Hear the word of the Lord, O nations, and declare it in the coastlands afar off; say, ‘He who scattered Israel will gather him, and will keep him as a shepherd keeps his flock.’   

     Gospel Acclamation (Jn 3:16)

 

Praise to you, O Christ, king of eternal glory! God loved the world so much that he gave his only Son; everyone who believes in him has eternal life. Praise to you, O Christ, king of eternal glory!

 

     Gospel

     John 11:45-56

  
   45 Many of the Jews therefore, who had come with Mary and had seen what he did, believed in him;
   46 but some of them went to the Pharisees and told them what Jesus had done.
   47 So the chief priests and the Pharisees gathered the council, and said, “What are we to do? For this man performs many signs.
   48 If we let him go on thus, every one will believe in him, and the Romans will come and destroy both our holy place and our nation.”
   49 But one of them, Caiaphas, who was high priest that year, said to them, “You know nothing at all;
   50 you do not understand that it is expedient for you that one man should die for the people, and that the whole nation should not perish.”
   51 He did not say this of his own accord, but being high priest that year he prophesied that Jesus should die for the nation,
   52 and not for the nation only, but to gather into one the children of God who are scattered abroad.
   53 So from that day on they took counsel how to put him to death.
   54 Jesus therefore no longer went about openly among the Jews, but went from there to the country near the wilderness, to a town called Ephraim; and there he stayed with the disciples.
   55 Now the Passover of the Jews was at hand, and many went up from the country to Jerusalem before the Passover, to purify themselves.
   56 They were looking for Jesus and saying to one another as they stood in the temple, “What do you think? That he will not come to the feast?”