FIFTH SUNDAY OF LENT YEAR C - ਰੋਜ਼ਿਆਂ ਦਾ ਪੰਜਵਾਂ ਐਤਵਾਰ
ਪਹਿਲਾ ਪਾਠ
ਯਸ਼ਾਯਾਹ 43:16-21
16 ਬਹੁਤ ਸਮਾਂ ਪਹਿਲਾਂ ਪ੍ਰਭੂ ਨੇ ਸਾਗਰ ਦੇ ਵਿੱਚੋਂ ਦੀ ਇਕ ਰਾਹ ਬਣਾਇਆ ਸੀ,
ਉਸ ਨੇ ਇਕ ਤੂਫ਼ਾਨੀ ਪਾਣੀ ਵਿੱਚ ਪੱਥ ਬਣਾਇਆ ਸੀ।
17 ਉਸ ਨੇ ਰੱਥਾਂ ਤੇ ਘੋੜਿਆਂ ਦੀ ਇਕ ਵੱਡੀ ਸੈਨਾ ਦੀ ਅਗਵਾਈ ਨਾਸ਼ ਦੇ ਲਈ ਕੀਤੀ ਸੀ,
ਉਹ ਡਿੱਗੇ ਕਿ ਫਿਰ ਨਾ ਉੱਠਣ ਅਤੇ ਦੀਵੇ ਦਾ ਲਾਟ ਵਾਂਗ ਬੁੱਝ ਗਏ।
18 ਪਰ ਪ੍ਰਭੂ ਕਹਿੰਦਾ ਹੈ,
“ਤੁਸੀਂ ਪੁਰਾਣੀਆਂ ਗੱਲਾਂ ਯਾਦ ਨਾ ਕਰੋ ਅਤੇ ਨਾ ਹੀ ਪ੍ਰਾਚੀਨ ਘਟਨਾਵਾਂ ਵੱਲ ਧਿਆਨ ਕਰੋ।
19 ਮੈਂ ਇਕ ਨਵਾਂ ਕੰਮ ਕਰਨ ਵਾਲਾ ਹਾਂ,
ਤੁਸੀਂ ਉਸ ਵੱਲ ਧਿਆਨ ਦੇਵੋ; ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ। ਮੈਂ ਉਜਾੜ ਦੇ ਵਿੱਚੋਂ ਦੀ ਇਕ ਰਾਹ ਬਣਾਵਾਂਗਾ
ਅਤੇ ਤੁਹਾਡੇ ਲਈ ਉੱਥੇ ਦਰਿਆ ਵਗਾਵਾਂਗਾ।
20 ਤਦ ਜੰਗਲੀ ਜਾਨਵਰ ਵੀ ਮੇਰੀ ਮਹਿਮਾ ਕਰਨਗੇ,
ਗਿੱਦੜ ਅਤੇ ਸ਼ਤਰ-ਮੁਰਗ ਮੇਰੀ ਮਹਿਮਾ ਕਰਨਗੇ, ਜਦੋਂ ਮੈਂ ਆਪਣੇ ਚੁਣੇ ਲੋਕਾਂ ਨੂੰ ਪਾਣੀ ਦੇਣ ਲਈ ਵਿਰਾਨੇ ਵਿੱਚ ਦਰਿਆ ਵਗਾਵਾਂਗਾ।
21 ਉਹਨਾਂ ਲੋਕਾਂ ਨੂੰ ਮੈਂ ਆਪਣੇ ਲਈ ਬਣਾਇਆ ਹੈ
ਅਤੇ ਉਹ ਮੇਰੀ ਮਹਿਮਾ ਦੇ ਗੀਤ ਗਾਉਣਗੇ।”
ਜ਼ਬੂਰ 126:1-6 (A-352)
ਕੈਦੀ ਸੀਓਨੀ ਜਦੋਂ ਰੱਬ ਨੇ ਲਿਆਂਦੇ ਸਨ ਛੁਡਾ, ਤਦ ਅਸਾਡਾ ਹਾਲ ਸੀ ਜਿਉਂ ਸੁਫਨਾ ਕੋਈ ਵੇਖਦਾ।
ਦੂਸਰਾ ਪਾਠ
ਫਿਲਿੱਪੀਆਂ 3:8-14
8 ਇਸ ਤੋਂ ਵੀ ਵੱਧ ਕੇ,
ਮੈਂ ਆਪਣੇ ਪ੍ਰਭੂ ਯਿਸੂ ਮਸੀਹ ਬਾਰੇ ਜਾਣਨ ਨੂੰ ਸਭ ਤੋਂ ਜਿਆਦਾ ਕੀਮਤੀ ਸਮਝਦਾ ਹੋਇਆ, ਹੋਰ ਸਭ ਕੁਝ ਨੂੰ ਨੁਕਸਾਨ ਸਮਝਦਾ ਹਾਂ। ਉਸਦੀ ਖਾਤਰ ਮੈਂ ਸਭ ਕੁਝ ਦਾ ਨੁਕਸਾਨ ਸਹਿ ਲਿਆ ਹੈ ਅਤੇ ਉਹਨਾਂ ਨੂੰ ਕੂੜਾ ਸਮਝਿਆ ਹੈ,
ਤਾਂ ਜੋ ਮੈਂ ਮਸੀਹ ਨੂੰ ਪਾ ਲਵਾਂ
9 ਅਤੇ ਪੂਰਨ ਰੂਪ ਵਿੱਚ ਉਸਦਾ ਪਾਇਆ ਜਾਵਾਂ। ਉਸ ਧਾਰਮਿਕਤਾ ਨਾਲ ਨਹੀਂ,
ਜੋ ਵਿਧਾਨ ਦੀ ਪਾਲਣਾ ਤੋਂ ਮਿਲਦੀ ਹੈ, ਸਗੋਂ ਉਸ ਧਾਰਮਿਕਤਾ ਨਾਲ, ਜੋ ਮਸੀਹ ਉੱਤੇ ਇਮਾਨ ਰੱਖਣ ਨਾਲ ਮਿਲਦੀ ਹੈ; ਉਹ ਧਾਰਮਿਕਤਾ ਜੋ ਖ਼ੁਦਾ ਵੱਲੋਂ ਮਿਲਦੀ ਹੈ ਅਤੇ ਜਿਸਦਾ ਆਧਾਰ ਇਮਾਨ ਹੈ।
10 ਮੈਂ ਚਾਹੁੰਦਾ ਹਾਂ ਕਿ ਮੈਂ ਮਸੀਹ ਨੂੰ ਜਾਣ ਲਵਾਂ;
ਉਸਦੇ ਜੀਉੱਠਣ ਦੀ ਸ਼ਕਤੀ ਨੂੰ ਜਾਣ ਲਵਾਂ ਅਤੇ ਮੌਤ ਵਿੱਚ ਉਸਦੇ ਵਾਂਗ ਬਣ ਕੇ ਉਸਦੇ ਦੁੱਖਾਂ ਵਿੱਚ ਹਿੱਸਾ ਵੰਡਾਅ ਲਵਾਂ,
11 ਤਾਂ ਜੋ,
ਜੇ ਹੋ ਸਕੇ ਤਾਂ ਮੈਂ ਕਿਸੇ ਨਾ ਕਿਸੇ ਤਰ੍ਹਾਂ ਮੁਰਦਿਆਂ ਵਿੱਚੋਂ ਜੀਉੱਠ ਸਕਾਂ।
12 ਇਹ ਨਹੀਂ ਕਿ ਮੈਂ ਇਹ ਸਭ ਪਾ ਲਿਆ ਹੈ ਜਾਂ ਮੈਂ ਪੂਰਨਤਾ ਤੱਕ ਪਹੁੰਚ ਗਿਆ ਹਾਂ। ਪਰ ਮੈਂ ਪੂਰੇ ਯਤਨ ਨਾਲ ਅੱਗੇ ਵਧਦਾ ਜਾਂਦਾ ਹਾਂ,
ਤਾਂ ਜੋ ਮੈਂ ਉਸਨੂੰ ਆਪਣਾ ਬਣਾ ਲਵਾਂ, ਕਿਉਂਕਿ ਮਸੀਹ ਯਿਸੂ ਨੇ ਇਸੇ ਲਈ ਮੈਨੂੰ ਆਪਣਾ ਬਣਾ ਲਿਆ ਹੈ।
13 ਭਰਾਓ! ਮੈਂ ਨਹੀਂ ਸਮਝਦਾ ਕਿ ਅਜੇ ਤਕ ਮੈਂ ਇਹਨੂੰ ਆਪਣਾ ਬਣਾ ਲਿਆ ਹੈ। ਪਰ ਮੈਂ ਇਹ ਜ਼ਰੂਰ ਕਰਦਾ ਹਾਂ ਕਿ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਦੀਆਂ ਗੱਲਾਂ ਵੱਲ ਜੋਰ ਨਾਲ ਵਧਦਾ ਹੋਇਆ,
14 ਮੈਂ,
ਆਪਣੇ ਉਦੇਸ਼ ਵੱਲ ਅੱਗੇ ਦੌੜਦਾ ਜਾਂਦਾ ਹਾਂ, ਤਾਂ ਜੋ ਮੈਂ ਯਿਸੂ ਮਸੀਹ ਵਿੱਚ ਖ਼ੁਦਾ ਦੇ ਉੱਪਰਲੇ ਸੱਦੇ ਦਾ ਇਨਾਮ ਪਾ ਲਵਾਂ।
ਜੈਕਾਰਾ (ਆਮੋਸ 5:14)
ਹੇ ਮਸੀਹ, ਤੇਰੀ ਵਡਿਆਈ ਅਤੇ ਉਸਤਤ ਹੋਵੇ! ਪ੍ਰਭੂ ਨੇ ਕਿਹਾ: ਤੁਸੀਂ ਬੁਰਾਈ ਦੀ ਥਾਂ ਭਲਾਈ ਕਰੋ, ਤਾਂ ਤੁਸੀਂ ਜੀਉਂਦੇ ਰਹੋ। ਤਦ ਪ੍ਰਭੂ ਸਰਬ-ਸ਼ਕਤੀਮਾਨ ਪਰਮੇਸ਼ਵਰ ਸੱਚਮੁਚ ਤੁਹਾਡੇ ਨਾਲ ਰਹੇਗਾ। ਹੇ ਮਸੀਹ, ਤੇਰੀ ਵਡਿਆਈ ਅਤੇ ਉਸਤਤ ਹੋਵੇ!
ਅੰਜੀਲ
ਯੂਹੰਨਾਹ 8:1-11
1 ਯਿਸੂ ਜੈਤੂਨ ਦੇ ਪਹਾੜ ਨੂੰ ਚਲਾ ਗਿਆ।
2 ਵੱਡੇ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ;
ਸਾਰੇ ਲੋਕ ਉਸਦੇ ਕੋਲ ਆ ਗਏ ਅਤੇ ਉਸਨੇ ਬੈਠ ਕੇ ਉਹਨਾਂ ਨੂੰ ਸਿੱਖਿਆ ਦਿੱਤੀ।
3 ਧਰਮ-ਗ੍ਰੰਥੀਆਂ ਅਤੇ ਫ਼ਰੀਸੀਆਂ ਨੇ ਇੱਕ ਔਰਤ ਨੂੰ ਉਸ ਕੋਲ ਲਿਆਂਦਾ,
ਜੋ ਵਿਭਚਾਰ ਕਰਦੀ ਫੜੀ ਗਈ ਸੀ ਅਤੇ ਉਸਨੂੰ ਵਿਚਕਾਰ ਖੜ੍ਹੀ ਕਰਕੇ
4 ਉਹਨਾਂ ਨੇ ਉਸਨੂੰ ਕਿਹਾ,
“ਰੱਬੀ, ਇਹ ਔਰਤ ਵਿਭਚਾਰ ਕਰਦੀ ਫੜੀ ਗਈ ਹੈ।
5 ਧਰਮ–ਵਿਧਾਨ ਵਿੱਚ ਮੂਸਾ ਨੇ ਸਾਨੂੰ ਅਜਿਹੀ ਔਰਤਾਂ ਨੂੰ ਪਥਰਾਓ ਕਰਨ ਦੀ ਆਗਿਆ ਦਿੱਤੀ ਹੈ। ਤੁਸੀਂ ਇਸ ਔਰਤ ਬਾਰੇ ਕੀ ਕਹਿੰਦੇ ਹੋ?”
6 ਉਹਨਾਂ ਨੇ ਇਹ ਉਸਦੀ ਪਰੀਖਿਆ ਲੈਣ ਲਈ ਕਿਹਾ ਸੀ ਤਾਂ ਜੋ ਉਸ ਉੱਤੇ ਦੋਸ਼ ਲਾਉਣ ਲਈ ਉਹਨਾਂ ਨੂੰ ਕੋਈ ਬਹਾਨਾ ਮਿਲ ਜਾਵੇ। ਯਿਸੂ ਝੁੱਕ ਕੇ ਆਪਣੀ ਉਂਗਲੀ ਨਾਲ ਜਮੀਨ ਉੱਤੇ ਲਿਖਣ ਲੱਗ ਪਿਆ।
7 ਜਦੋਂ ਲੋਕ ਲਗਾਤਾਰ ਉਸਨੂੰ ਪੁੱਛਦੇ ਰਹੇ,
ਤਾਂ ਉਹ ਖੜ੍ਹਾ ਹੋ ਗਿਆ ਅਤੇ ਉਹਨਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਜੋ ਬਿਨ੍ਹਾਂ ਪਾਪ ਦੇ ਹੈ,
ਉਹ ਇਸ ਔਰਤ ਉੱਤੇ ਪਹਿਲਾ ਪੱਥਰ ਮਾਰੇ”
8 ਅਤੇ ਇੱਕ ਵਾਰ ਫਿਰ ਉਹ ਝੁੱਕ ਕੇ ਜਮੀਨ ਉੱਤੇ ਆਪਣੀ ਉਂਗਲੀ ਨਾਲ ਲਿਖਣ ਲੱਗਾ।
9 ਪਰ ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਉਹ,
ਸਭ ਤੋਂ ਵੱਡੇ ਤੋਂ ਸ਼ੁਰੂ ਹੋ ਕੇ, ਇੱਕ-ਇੱਕ ਕਰਕੇ, ਸਾਰੇ ਉੱਥੋਂ ਚੱਲੇ ਗਏ ਅਤੇ ਯਿਸੂ ਇਕੱਲਾ ਉਸ ਔਰਤ ਦੇ ਨਾਲ ਉੱਥੇ ਰਹਿ ਗਿਆ, ਜੋ ਉਸਦੇ ਸਾਹਮਣੇ ਖੜ੍ਹੀ ਸੀ।
10 ਯਿਸੂ ਨੇ ਸਿੱਧਾ ਖੜ੍ਹੇ ਹੋ ਕੇ ਵੇਖਿਆ ਅਤੇ ਉਸਨੂੰ ਕਿਹਾ,
“ਬੀਬੀ, ਉਹ ਸਾਰੇ ਕਿੱਥੇ ਹਨ?
ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਇਆ?”
11 ਉਸਨੇ ਕਿਹਾ,
“ਕਿਸੇ ਨੇ ਨਹੀਂ, ਪ੍ਰਭੂ।” ਯਿਸੂ ਨੇ ਕਿਹਾ,
“ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ; ਜਾ ਅਤੇ ਫਿਰ ਪਾਪ ਨਾ ਕਰੀ।”
First Reading
Is 43:16-21
16 Thus says the Lord, who makes a way in the sea, a path in the mighty
waters,
17 who brings forth chariot and horse, army and warrior; they lie down, they
cannot rise, they are extinguished, quenched like a wick:
18 “Remember not the former things, nor consider the things of old.
19 Behold, I am doing a new thing; now it springs forth, do you not perceive
it? I will make a way in the wilderness and rivers in the desert.
20 The wild beasts will honor me, the jackals and the ostriches; for I give
water in the wilderness, rivers in the desert, to give drink to my chosen
people,
21 the people whom I formed for myself that they might declare my praise.
Psalm 126:1-2 .2-3.4-5.6
When the Lord restored the fortunes of Zion, we were like those who
dream.
Second Reading
Phil 3:8-14
8 Indeed I count everything as loss because of the surpassing worth of
knowing Christ Jesus my Lord. For his sake I have suffered the loss of all
things, and count them as refuse, in order that I may gain Christ
9 and be found in him, not having a righteousness of my own, based on law,
but that which is through faith in Christ, the righteousness from God that
depends on faith;
10 that I may know him and the power of his resurrection, and may share his
sufferings, becoming like him in his death,
11 that if possible I may attain the resurrection from the dead.
12 Not that I have already obtained this or am already perfect; but I press
on to make it my own, because Christ Jesus has made me his own.
13 Brethren, I do not consider that I have made it my own; but one thing I
do, forgetting what lies behind and straining forward to what lies ahead,
14 I press on toward the goal for the prize of the upward call of God in
Christ Jesus.
Gospel Acclamation (Amos
5:14)
Glory and praise to you, O Christ! Seek good, and not evil, that you may live; and so the Lord, the God of
hosts, will be with you, as you have said. Glory
and praise to you, O Christ!
Gospel
Jn 8:1-11
1
Jesus went to the Mount of Olives.
2 Early
in the morning he came again to the temple; all the people came to him, and he
sat down and taught them.
3 The
scribes and the Pharisees brought a woman who had been caught in adultery, and
placing her in the midst
4 they
said to him, “Teacher, this woman has been caught in the act of adultery.
5 Now
in the law Moses commanded us to stone such. What do you say about her?”
6 This
they said to test him, that they might have some charge to bring against him.
Jesus bent down and wrote with his finger on the ground.
7 And
as they continued to ask him, he stood up and said to them, “Let him who is
without sin among you be the first to throw a stone at her.”
8 And
once more he bent down and wrote with his finger on the ground.
9 But
when they heard it, they went away, one by one, beginning with the eldest, and
Jesus was left alone with the woman standing before him.
10 Jesus
looked up and said to her, “Woman, where are they? Has no one condemned you?”
11 She
said, “No one, Lord.” And Jesus said, “Neither do I condemn you; go, and do not
sin again.”