11 APRIL, FRIDAY
ਪਹਿਲਾ ਪਾਠ
ਯਿਰਮਿਯਾਹ 20:10-13
10 ਮੈਂ ਆਪਣੇ ਚਾਰੇ ਪਾਸੇ ਇਸ
ਤਰ੍ਹਾਂ ਦੀਆਂ ਆਵਾਜ਼ਾਂ ਸੁਣਦਾ ਹਾਂ, “ਹਰ ਥਾਂ ਭੈ ਹੈ। ਆਓ ਅਸੀਂ ਇਸ
ਉੱਤੇ ਦੋਸ਼ ਲਾਈਏ।” ਮੇਰੇ ਮਿੱਤਰ ਵੀ ਮੈਨੂੰ
ਡਿਗਿਆ ਦੇਖਣ ਦੇ ਚਾਹਵਾਨ ਰਹਿੰਦੇ ਹਨ। ਉਹ ਕਹਿੰਦੇ ਹਨ, “ਸ਼ਾਇਦ ਇਹ ਇਸੇ ਲਈ ਧੋਖਾ ਖਾ ਜਾਵੇ, ਅਤੇ ਉਸ ਨੂੰ ਫੜ ਕੇ, ਉਸ ਤੋਂ ਬਦਲਾ ਲੈ ਸਕੀਏ।”
11 ਪਰ ਪ੍ਰਭੂ, ਤੂੰ ਮੇਰੇ ਨਾਲ ਰਹਿੰਦਾ ਹੈ, ਤੂੰ ਸ਼ਕਤੀਸ਼ਾਲੀ ਅਤੇ ਬਲੀ
ਹੈ, ਇਸ ਲਈ ਮੈਨੂੰ ਦੁੱਖ ਦੇਣ ਵਾਲੇ ਡਿੱਗ ਪੈਣਗੇ। ਉਹ ਹਮੇਸ਼ਾ ਦੇ ਲਈ
ਸ਼ਰਮਿੰਦੇ ਹੋ ਜਾਣਗੇ, ਕਿਉਂਕਿ ਉਹ ਸਫਲ ਨਹੀਂ
ਹੋਣਗੇ। ਉਹਨਾਂ ਦਾ ਅਪਮਾਨ ਹਮੇਸ਼ਾ ਯਾਦ ਰਹੇਗਾ।
12 ਪ੍ਰਭੂ, ਤੂੰ ਮਨੁੱਖਾਂ ਨੂੰ ਸੱਚਾਈ ਨਾਲ ਪਰਖਦਾ ਹੈ। ਕਿਉਂਕਿ ਤੂੰ ਉਹਨਾਂ ਦੇ ਦਿਲਾਂ ਅਤੇ ਮਨਾਂ ਨੂੰ
ਜਾਣਦਾ ਹੈ, ਇਸ ਲਈ ਤੂੰ ਮੈਨੂੰ ਆਪਣੇ ਵੈਰੀਆਂ ਤੋਂ, ਬਦਲਾਂ ਲੈਂਦੇ ਦੇਖਣ ਦੇ, ਕਿਉਂਕਿ ਮੈਂ ਆਪਣਾ ਮਾਮਲਾ
ਤੇਰੇ ਹੱਥੀਂ ਸੌਂਪ ਦਿੱਤਾ ਹੈ,
13 ਪ੍ਰਭੂ ਦੇ ਗੁਣ ਗਾਓ, ਉਸ ਦੀ ਮਹਿਮਾ ਕਰੋ, ਉਹ ਦੱਬਿਆਂ ਹੋਇਆ ਨੂੰ ਦੁਸ਼ਟ
ਦੇ ਅੱਤਿਆਚਾਰ ਤੋਂ ਬਚਾਉਂਦਾ ਹੈ।
ਜ਼ਬੂਰ 18:2-3a, 3bc-4, 5-6, 7 (A-37)
ਪ੍ਰਭੂ ਮੇਰੀ ਚਟਾਨ ਹੈ, ਉਹ ਮੇਰੀ ਕਿਲਾ ਹੈ। ਉਹ ਮੇਰਾ ਮੁਕਤੀ ਦਾਤਾ ਹੈ, ਉਹ ਮੇਰਾ ਪਰਮੇਸ਼ਵਰ ਹੈ, ਉਹ ਮੇਰਾ ਮੁਕਤੀ ਦਾ ਚਿੰਨ੍ਹ
ਹੈ, ਉਹ ਮੇਰਾ ਹਰ ਪਾਸਿਓ ਬਚਾ ਹੈ।
ਜੈਕਾਰਾ (ਮੱਤੀ 4:17)
ਹੇ ਮਸੀਹ, ਤੁਸੀਂ ਖ਼ੁਦਾ ਦੇ ਸ਼ਬਦ ਹੋ, ਤੁਹਾਡੀ ਵਡਿਆਈ ਹੋਵੇ! ਪ੍ਰਭੂ
ਨੇ ਕਿਹਾ, ‘ਪਛਤਾਵਾ ਕਰੋ, ਕਿਉਂਕਿ
ਸਵਰਗ-ਰਾਜ ਨੇੜੇ ਆ ਗਿਆ ਹੈ।’ ਹੇ ਮਸੀਹ, ਤੁਸੀਂ ਖ਼ੁਦਾ ਦੇ ਸ਼ਬਦ ਹੋ, ਤੁਹਾਡੀ ਵਡਿਆਈ ਹੋਵੇ!
ਅੰਜੀਲ
ਯੂਹੰਨਾਹ 10:31-42
31 ਯਹੂਦੀਆਂ ਨੇ ਫਿਰ ਉਸਨੂੰ
ਪਥਰਾਓ ਕਰਨ ਲਈ ਪੱਥਰ ਚੁੱਕੇ।
32 ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਆਪਣੇ ਬਾਪ ਵੱਲੋਂ ਤੁਹਾਨੂੰ ਬਹੁਤ ਸਾਰੇ ਚੰਗੇ ਕੰਮ ਵਿਖਾਏ ਹਨ। ਉਹਨਾਂ ਵਿੱਚੋਂ ਕਿਸ
ਕੰਮ ਲਈ ਤੁਸੀਂ ਮੈਨੂੰ ਪਥਰਾਓ ਕਰਦੇ ਹੋ?”
33 ਯਹੂਦੀਆਂ ਨੇ ਉਸਨੂੰ ਉੱਤਰ
ਦਿੱਤਾ, “ਅਸੀਂ ਤੁਹਾਨੂੰ ਕਿਸੇ ਚੰਗੇ ਕੰਮ ਦੇ ਲਈ ਨਹੀਂ, ਸਗੋਂ ਕੁਫ਼ਰ ਦੇ ਲਈ ਪਥਰਾਓ ਕਰਦੇ ਹਾਂ; ਕਿਉਂਕਿ ਤੁਸੀਂ, ਮਨੁੱਖ ਹੋ ਕੇ, ਆਪਣੇ ਆਪ ਨੂੰ ਖ਼ੁਦਾ ਬਣਾਉਂਦੇ ਹੋ।”
34 ਯਿਸੂ ਨੇ ਉਹਨਾਂ ਨੂੰ ਉੱਤਰ
ਦਿੱਤਾ, “ਕੀ ਤੁਹਾਡੇ ਧਰਮ–ਵਿਧਾਨ ਵਿੱਚ ਇਹ ਨਹੀਂ ਲਿਖਿਆ ਹੋਇਆ, ‘ਮੈਂ ਆਖਿਆ, ਤੁਸੀਂ ਖ਼ੁਦਾ ਹੋ?’
35 ਜਿਹਨਾਂ ਨੂੰ ਖ਼ੁਦਾ ਦਾ ਵਚਨ
ਦਿੱਤਾ ਗਿਆ ਸੀ, ਜੇਕਰ ਉਹਨਾਂ ਨੂੰ ਉਸਨੇ ਖ਼ੁਦਾ
ਕਿਹਾ ਹੈ, (ਪਵਿੱਤਰ ਵਚਨ ਝੂਠਾ ਨਹੀਂ ਠਹਿਰਾਇਆ ਜਾ ਸਕਦਾ)
36 ਤਾਂ ਜਿਸਨੂੰ ਬਾਪ ਨੇ ਮਖਸੂਸ
ਕੀਤਾ ਹੈ ਅਤੇ ਸੰਸਾਰ ਵਿੱਚ ਘੱਲਿਆ ਹੈ, ਉਸਦੇ ਬਾਰੇ ਤੁਸੀਂ ਕਿਵੇਂ
ਕਹਿੰਦੇ ਹੋ, ‘ਤੂੰ ਕੁਫ਼ਰ ਤੋਲਦਾ ਹੈ’, ਕਿਉਂਕਿ ਮੈਂ ਆਖਿਆ, ‘ਮੈਂ ਖ਼ੁਦਾ ਦਾ ਪੁੱਤਰ ਹਾਂ?’
37 ਜੇਕਰ ਮੈਂ ਆਪਣੇ ਬਾਪ ਦੇ ਕੰਮ
ਨਹੀਂ ਕਰਦਾ, ਤਾਂ ਮੇਰਾ ਵਿਸ਼ਵਾਸ ਨਾ ਕਰੋ।
38 ਪਰ ਜੇਕਰ ਮੈਂ ਉਹ ਕੰਮ ਕਰਦਾ
ਹਾਂ ਤਾਂ ਬੇਸ਼ਕ ਤੁਸੀਂ ਮੇਰੇ ਤੇ ਵਿਸ਼ਵਾਸ ਨਾ ਕਰੋ, ਪਰ ਉਹਨਾਂ ਕੰਮਾਂ ਤੇ ਹੀ ਵਿਸ਼ਵਾਸ ਕਰੋ ਤਾਂ ਜੋ ਤੁਸੀਂ ਜਾਣ ਜਾਵੋ ਅਤੇ ਸਮਝ ਲਵੋ ਕਿ ਬਾਪ
ਮੇਰੇ ਵਿੱਚ ਹੈ ਅਤੇ ਮੈਂ ਬਾਪ ਵਿੱਚ ਹਾਂ।”
39 ਉਹਨਾਂ ਨੇ ਫਿਰ ਉਸਨੂੰ
ਗਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਹਨਾਂ ਦੇ ਹੱਥਾਂ
ਵਿੱਚੋਂ ਬਚ ਨਿਕਲਿਆ।
40 ਉਹ ਫਿਰ ਯਰਦਨੋਂ ਪਾਰ ਉਸ
ਥਾਂ ਚਲਾ ਗਿਆ, ਜਿੱਥੇ ਪਹਿਲਾਂ ਯੂਹੰਨਾਹ
ਬਪਤਿਸਮਾ ਦਿੰਦਾ ਹੁੰਦਾ ਸੀ ਅਤੇ ਉੱਥੇ ਉਹ ਠਹਿਰਿਆ ਰਿਹਾ।
41 ਬਹੁਤ ਸਾਰੇ ਲੋਕ ਉਸ ਕੋਲ ਆਏ
ਅਤੇ ਉਹਨਾਂ ਨੇ ਕਿਹਾ, “ਯੂਹੰਨਾਹ ਨੇ ਕੋਈ ਨਿਸ਼ਾਨ
ਨਹੀਂ ਵਿਖਾਇਆ, ਪਰ ਜੋ ਕੁਝ ਉਸਨੇ ਇਸ ਆਦਮੀ
ਦੇ ਬਾਰੇ ਕਿਹਾ ਸੀ, ਉਹ ਸਭ ਸਹੀ ਹੈ।”
42 ਉੱਥੇ ਬਹੁਤ ਸਾਰਿਆਂ ਨੇ ਉਸ
ਉੱਤੇ ਇਮਾਨ ਲਿਆਂਦਾ।
First Reading
Jer 20:10-13
10 For I hear many whispering.
Terror is on every side!
“Denounce him! Let us denounce him!”
say all my familiar friends,
watching for my fall.
“Perhaps he will be deceived,
then we can overcome him,
and take our revenge on him.”
11 But the Lord is with me as a dread
warrior;
therefore my persecutors will stumble,
they will not overcome me.
They will be greatly shamed,
for they will not succeed.
Their eternal dishonor
will never be forgotten.
12 O Lord of hosts, who triest the
righteous,
who seest the heart and the mind,
let me see thy vengeance upon them,
for to thee have I committed my cause.
13 Sing to the Lord;
praise the Lord!
For he has delivered the life of the needy
from the hand of evildoers.
Psalm 18:2-3a. 3bc-4. 5-6. 7
The Lord is my rock, and my fortress, and my
deliverer, my God, my rock, in whom I take refuge, my shield, and the horn of
my salvation, my stronghold.
Gospel Acclamation (Mt 4:17)
Glory
to you, O Christ, you are the Word of God! Repent, says the Lord, for the
kingdom of heaven is close at hand. Glory to you, O Christ, you are the Word of
God!
Gospel
Jn 10:31-42
31 The Jews took up stones again to
stone him.
32 Jesus answered them, “I have shown
you many good works from the Father; for which of these do you stone me?”
33 The Jews answered him, “It is not for
a good work that we stone you but for blasphemy; because you, being a man, make
yourself God.”
34 Jesus answered them, “Is it not
written in your law, ‘I said, you are gods’?
35 If he called them gods to whom the
word of God came (and scripture cannot be broken),
36 do you say of him whom the Father
consecrated and sent into the world, ‘You are blaspheming,’ because I said, ‘I
am the Son of God’?
37 If I am not doing the works of my
Father, then do not believe me;
38 but if I do them, even though you do
not believe me, believe the works, that you may know and understand that the
Father is in me and I am in the Father.”
39 Again they tried to arrest him, but
he escaped from their hands.
40 He went away again across the Jordan
to the place where John at first baptized, and there he remained.
41 And many came to him; and they said,
“John did no sign, but everything that John said about this man was true.”
42 And many believed in him there.